ਹੋਬਾਰਟ ''ਚ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਬੰਨ੍ਹਿਆ ਰੰਗ

Monday, Aug 01, 2022 - 06:18 PM (IST)

ਹੋਬਾਰਟ ''ਚ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਬੰਨ੍ਹਿਆ ਰੰਗ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਆਸਟ੍ਰੇਲੀਆਈ ਸੂਬੇ ਤਸਮਾਨੀਆ ਦੇ ਖ਼ੂਬਸੂਰਤ ਸ਼ਹਿਰ ਹੋਬਾਰਟ ਵਿੱਚ ਸਥਿਤ  ਓਡਿਓਨ ਥੀਏਟਰ 'ਚ ਪ੍ਰਸਿੱਧ ਗਾਇਕ ਅਤੇ ਫਿਲਮੀ ਅਦਾਕਾਰ ਗੁਰਨਾਮ ਭੁੱਲਰ ਦਾ ਸ਼ੋਅ ਕਰਵਾਇਆ ਗਿਆ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਹਾਜ਼ਰੀ ਭਰੀ। ਵਿਅਸਤ ਜ਼ਿੰਦਗੀ ਵਿੱਚੋਂ ਕੁਝ ਪਲ ਕੱਢ ਕੇ ਲੋਕਾਂ ਨੇ ਸੱਭਿਆਚਾਰ ਦੇ ਰੰਗ ਵੇਖੇ ਅਤੇ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਬੀਬੀਆਂ ਨੇ ਪ੍ਰੋਗਰਾਮ ਦਾ ਆਨੰਦ ਮਾਣਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਸੰਸਦ 'ਚ ਨਵਾਂ ਬਿੱਲ ਪੇਸ਼, ਇੱਛਾ ਮੌਤ 'ਤੇ ਪਾਬੰਦੀ ਹਟਾਉਣ 'ਤੇ ਕੀਤਾ ਗਿਆ ਵਿਚਾਰ

ਗੁਰਨਾਮ ਭੁੱਲਰ ਨੇ 'ਡਾਇਮੰਡ,' 'ਉਧਾਰ ਚੱਲਦਾ', 'ਪਸੰਦ ਬਣਗੀ','ਪਰੀਆਂ' ਸਮੇਤ ਨਵੇਂ ਪੁਰਾਣੇ ਫਰਮਾਇਸ਼ੀ ਗੀਤ ਸੁਣਾ ਕੇ ਸਮਾਂ ਬੰਨ੍ਹ ਦਿੱਤਾ।ਮੇਲਾ ਪ੍ਰਬੰਧਕ ਮੈਂਡੀ ਅਜ਼ਰੌਟ ਅਤੇ ਖ਼ਾਹਿਸ਼ਾ ਸੇਠੀ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਲਾ ਦਰਸ਼ਕਾਂ ਦੇ ਪਿਆਰ ਦੀ ਬਦੌਲਤ ਹੀ ਸਫ਼ਲ ਹੋਇਆ ਹੈ। ਉਨ੍ਹਾਂ ਕਿਹਾ ਕਿ ਦਰਸ਼ਕਾਂ ਨੇ ਗੁਰਨਾਮ ਭੁੱਲਰ ਦੀ ਸੱਭਿਆਚਾਰਕ ਗਾਇਕੀ ਤੇ ਮੋਹਰ ਲਾਉਂਦਿਆਂ ਇਹ ਮੇਲਾਪਹਿਲਾਂ ਹੀ ਸੋਲਡ ਆਊਟ ਕਰ ਦਿੱਤਾ ਸੀ।ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ  ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।


author

Vandana

Content Editor

Related News