ਪੰਜਾਬੀ ਸਿੱਖ ਵਿਦਿਆਰਥੀ ਦਾ ਮੁੱਦਾ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ''ਚ ਗੂੰਜਿਆ
Saturday, Sep 12, 2020 - 08:35 AM (IST)
ਬ੍ਰਿਸਬੇਨ, (ਸਤਵਿੰਦਰ ਟੀਨੂੰ) : ਬੀਤੇ ਦਿਨੀਂ ਸਾਊਥ ਆਸਟ੍ਰੇਲੀਆ ਦੀ ਪੁਲਸ ਨੇ ਬਿਨਾਂ ਤਫਤੀਸ਼ ਕੀਤਿਆਂ ਇਕ ਪੰਜਾਬੀ ਸਿੱਖ ਅੰਤਰ ਰਾਸ਼ਟਰੀ ਵਿਦਿਆਰਥੀ ਦੀ ਫੋਟੋ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਉਨ੍ਹਾਂ ਜਨਤਾ ਨੂੰ ਅਪੀਲ ਵੀ ਕੀਤੀ ਕਿ ਜੇ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਉਹ ਪੁਲਸ ਨਾਲ ਸੰਪਰਕ ਕਰੇ। ਆਪਣੀ ਪਹਿਚਾਣ ਗੁਪਤ ਰੱਖਣ ਦੇ ਵਾਅਦੇ ਨਾਲ ਪੰਜਾਬੀ ਨੇ ਮੀਡੀਆ ਨੂੰ ਦੱਸਿਆ ਕਿ ਕਿਸ ਤਰ੍ਹਾਂ ਪੁਲਸ ਦੀ ਗਲਤੀ ਨਾਲ ਉਸ ਦੇ ਅਕਸ ਨੂੰ ਢਾਹ ਲੱਗੀ ਹੈ।
ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਆਪਣੇ ਭਾਈਚਾਰੇ ਦੇ ਲੋਕ ਹੀ ਉਸ ਨੂੰ ਚੋਰ ਸਮਝਣ ਲੱਗੇ ਸਨ। ਵਿਦਿਆਰਥੀ ਨੇ ਦੱਸਿਆ ਕਿ ਉਹ ਇੱਕ ਤਣਾਅ ਭਰਿਆ ਜੀਵਨ ਜਿਊਣ ਲਈ ਮਜਬੂਰ ਹੈ। ਪਤਾ ਲੱਗਣ ਤੇ ਉਸ ਨੇ ਪੁਲਿਸ ਨਾਲ ਰਾਬਤਾ ਕੀਤਾ ਅਤੇ ਆਪਣੇ ਬੇ ਗੁਨਾਹ ਹੋਣ ਦੇ ਸਬੂਤ ਪੇਸ਼ ਕੀਤੇ। ਉਸ ਨੇ ਦੱਸਿਆ ਕਿ ਉਸ ਨੂੰ ਕਾਫੀ ਜੱਦੋ-ਜਹਿਦ ਤੋਂ ਬਾਅਦ ਇਹ ਕੰਮ ਮਿਲਿਆ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਹ ਉਸਦਾ ਗਲਤ ਫਾਇਦਾ ਲੈ ਰਿਹਾ ਸੀ। ਪੁਲਸ ਨੂੰ ਸਬੂਤ ਦੇਣ ਤੋਂ ਬਾਅਦ ਵਿਭਾਗ ਨੇ ਉਸ ਦੀ ਫੋਟੋ ਉਕਤ ਸ਼ੋਸ਼ਲ ਮੀਡੀਆ ਤੋਂ ਹਟਾ ਦਿੱਤੀ ਹੈ। ਉਨ੍ਹਾਂ ਅਨੁਸਾਰ ਇਹ ਈ ਵੇਅ ਰਾਹੀਂ ਲੋਕਾਂ ਤੋਂ ਗਲਤ ਪੇਮੈਂਟ ਟਰਾਂਸਫਰ ਦੇ ਦਸਤਾਵੇਜ਼ ਦਿਖਾ ਕੇ ਉਨ੍ਹਾਂ ਤੋਂ ਲੈਪਟਾਪ ਲੈ ਲੈਂਦਾ ਸੀ। ਵਿਦਿਆਰਥੀ ਅਨੁਸਾਰ ਉਸ ਨੂੰ ਇਸ ਵਾਰੇ ਕੋਈ ਜਾਣਕਾਰੀ ਨਹੀਂ ਕਿਉਂਕਿ ਉਹ ਤਾਂ ਕਿਸੇ ਕੋਲ ਕੰਮ ਕਰਦਾ ਸੀ।
ਉੱਧਰ ਗ੍ਰੀਨ ਪਾਰਟੀ ਦੇ ਮਾਣਯੋਗ ਟੈਮੀ ਫਰੈਂਕਸ ਐੱਮ. ਐੱਲ. ਸੀ. ਨੇ ਇਹ ਮੁੱਦਾ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ ਚੁੱਕਿਆ ਹੈ ਅਤੇ ਮਾਣਯੋਗ ਸਟੀਫਨ ਵੇਡ ਸਿਹਤ ਮੰਤਰੀ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਪੁਲਸ ਵਿਭਾਗ ਦੀ ਗਲਤੀ ਨਾਲ ਇਕ ਵਿਦਿਆਰਥੀ ਦਾ ਭਵਿੱਖ ਧੁੰਦਲਾ ਹੋਇਆ ਹੈ।ਵਿਦਿਆਰਥੀ ਨੂੰ ਕੰਮ ਲੱਭਣ ਵਿੱਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।