ਨਿਊਯਾਰਕ : ਪੰਜਾਬੀ ਮੂਲ ਦਾ ਨੌਜਵਾਨ ਭੇਦਭਰੀ ਹਾਲਤ ''ਚ ਲਾਪਤਾ

07/30/2019 10:37:12 AM

ਨਿਊਯਾਰਕ, (ਰਾਜ ਗੋਗਨਾ)— ਨਿਊਯਾਰਕ ਦੇ ਰਿਚਮੰਡ ਹਿੱਲ 'ਚ ਰਹਿੰਦਾ ਪੰਜਾਬੀ ਮੂਲ ਦਾ ਇਕ ਨੌਜਵਾਨ ਭੇਦਭਰੀ ਹਾਲਤ 'ਚ ਲਾਪਤਾ ਹੋ ਗਿਆ ਹੈ। ਉਸ ਦੇ ਪਰਿਵਾਰ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਨੌਜਵਾਨ ਨਿਊਯਾਰਕ 'ਚੋਂ 20 ਜੁਲਾਈ ਤੋਂ ਲਾਪਤਾ ਹੈ, ਜਿਸ ਦਾ ਅਜੇ ਤੱਕ ਕੋਈ ਵੀ ਥਹੁ ਪਤਾ ਨਹੀਂ ਲੱਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਰਮਲ ਸਿੰਘ ਨਾਂ ਦਾ ਨੌਜਵਾਨ ਅਚਾਨਕ ਲਾਪਤਾ ਹੋ ਗਿਆ। ਉਹ ਲਗਭਗ 32 ਕੁ ਸਾਲ ਦਾ ਹੈ।

ਪਰਿਵਾਰ ਨੇ ਕਿਹਾ ਕਿ ਪਹਿਲਾਂ ਤਾਂ ਉਹ ਸਮਝੇ ਸਨ ਕਿ ਉਹ ਕਿਸੇ ਦੋਸਤ-ਮਿੱਤਰ ਕੋਲ ਗਿਆ ਹੋਵੇਗਾ ਪਰ ਕਾਫੀ ਸਮੇਂ ਤਕ ਜਦ ਉਸ ਬਾਰੇ ਕੁਝ ਨਾ ਪਤਾ ਲੱਗਾ ਤਾਂ ਉਹ ਪ੍ਰੇਸ਼ਾਨ ਹੋ ਗਏ। ਇਸ ਲਈ ਉਨ੍ਹਾਂ ਨੇ ਪੁਲਸ ਦੀ ਮਦਦ ਮੰਗੀ। ਫਿਲਹਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਪੁਲਸ ਹੱਥ ਵੀ ਕੋਈ ਖਬਰ ਨਹੀਂ ਲੱਗੀ।


Related News