ਬਰਮਿੰਘਮ ਸਿਟੀ ਸੈਂਟਰ 'ਚ ਹੋਏ ਹਮਲੇ 'ਚ ਪੰਜਾਬੀ ਦੀ ਮੌਤ

Thursday, Aug 12, 2021 - 06:16 PM (IST)

ਬਰਮਿੰਘਮ ਸਿਟੀ ਸੈਂਟਰ 'ਚ ਹੋਏ ਹਮਲੇ 'ਚ ਪੰਜਾਬੀ ਦੀ ਮੌਤ

ਬਰਮਿੰਘਮ (ਸੰਜੀਵ ਭਨੋਟ): ਇੰਗਲੈਂਡ ਤੋਂ ਇਕ ਮੰਦਭਾਗੀ ਖ਼ਬਰ ਆਈ ਹੈ। ਇੱਥੇ 33 ਸਾਲਾ ਅਮਰ ਪਾਲ ਅਟਕੜ ਬਰਮਿੰਘਮ ਨਿਊ ਸਟ੍ਰੀਟ ਸਟੇਸ਼ਨ ਦੇ ਬਿਲਕੁੱਲ ਬਾਹਰ ਸਟੀਫਨਸਨ ਸਟਰੀਟ 'ਤੇ 31 ਜੁਲਾਈ ਨੂੰ ਲਗਭਗ 02:00 ਵਜੇ ਦੇ ਕਰੀਬ ਗੰਭੀਰ ਰੂਪ ਨਾਲ ਜ਼ਖਮੀ ਪਾਇਆ ਗਿਆ ਸੀ।ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਕੁਝ ਦੇਰ ਬਾਅਦ ਉਸ ਦੀ ਸੱਟਾਂ ਕਾਰਨ ਮੌਤ ਹੋ ਗਈ। ਅਮਰ ਪਾਲ ਦੇ ਪਰਿਵਾਰ ਨੇ ਉਸਨੂੰ ਨਮ ਅੱਖਾਂ ਤੇ ਟੁੱਟੇ ਦਿਲ ਨਾਲ ਸ਼ਰਧਾਂਜਲੀ ਦਿੱਤੀ।

PunjabKesari

ਪਰਿਵਾਰ ਦਾ ਕਹਿਣਾ ਹੈ ਅਮਰ ਬਹੁਤ ਹੀ ਹਸਮੁੱਖ ਤੇ ਮਿਲਣਸਾਰ ਸੀ। ਉਸ ਨਾਲ ਜੋ ਵੀ ਹੋਇਆ ਉਸਦਾ ਓਹਨਾਂ ਨੂੰ ਯਕੀਨ ਨਹੀਂ ਹੋ ਰਿਹਾ। ਬਿਨਾਂ ਕਿਸੇ ਦੁਸ਼ਮਣੀ ਦੇ ਉਸਦਾ ਕਤਲ ਹੋ ਗਿਆ। ਉਸਦਾ ਇਸ ਤਰ੍ਹਾਂ ਜਾਣਾ ਸਾਡੇ ਲਈ ਸਾਰੀ ਉਮਰ ਅਸਹਿ ਤੇ ਦੁੱਖ ਭਰਿਆ ਰਹੇਗਾ। 34 ਸਾਲਾ ਵਿਅਕਤੀ, ਜਿਸਨੂੰ ਅਮਰ ਦੇ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜ਼ਮਾਨਤ ਦੇ ਦਿੱਤੀ ਗਈ ਹੈ ਤੇ ਉਸਤੋਂ ਪੁੱਛਗਿੱਛ ਜਾਰੀ ਰਹੇਗੀ।

ਪੜ੍ਹੋ ਇਹ ਅਹਿਮ ਖਬਰ-Canada ਤੋਂ ਆਈ ਦੁੱਖ ਭਰੀ News, ਭਾਰਤੀ ਮੂਲ ਦੇ ਨੌਜਵਾਨ ਦੀ ਖੱਡ ’ਚੋਂ ਮਿਲੀ Dead Body

 ਇਹ ਹਮਲਾ ਬਰਮਿੰਘਮ ਸ਼ਹਿਰ ਦੇ ਕੇਂਦਰ ਵਿੱਚ ਸਟੀਫਨਸਨ ਸਟਰੀਟ ਵਿੱਚ ਹੋਇਆ। ਵੈਸਟ ਮਿਡਲੈਂਡਸ ਪੁਲਸ ਦੇ ਇੰਸਪੈਕਟਰ ਜਿਮ ਮਹੋਨ ਨੇ ਕਿਹਾ ਕੀ ਸਾਡੀ ਸਾਰੀ ਟੀਮ ਜਾਸੂਸਾਂ ਦੀ ਮਦਦ ਨਾਲ ਅਮਰ ਦੀ ਮੌਤ ਦੇ ਕਾਰਨਾਂ ਦੇ ਹਾਲਾਤ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਪੁਲਸ ਮੁਤਾਬਕ,“ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਹਾਇਤਾ ਕਰਨ ਦੇ ਯੋਗ ਹੋ ਪਰ ਅਜੇ ਤੱਕ ਸਾਡੇ ਨਾਲ ਗੱਲ ਨਹੀਂ ਕੀਤੀ, ਤਾਂ ਕਿਰਪਾ ਕਰਕੇ ਸਹੀ ਕੰਮ ਕਰੋ ਅਤੇ ਅੱਗੇ ਆਓ - ਬਹੁਤ ਦੇਰ ਨਹੀਂ ਹੋਈ।”  


author

Vandana

Content Editor

Related News