ਸਿਡਨੀ : ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬੀ ਸਮੇਤ 2 ਪੁਲਸ ਅੜਿੱਕੇ
Friday, Jul 12, 2019 - 03:10 PM (IST)

ਸਿਡਨੀ (ਏਜੰਸੀ)- ਗੈਰ-ਕਾਨੂੰਨੀ ਤਰੀਕੇ ਨਾਲ 100 ਮਿਲੀਅਨ ਡਾਲਰ ਦੇ ਮਨੀ ਲਾਂਡਰਿੰਗ ਕਰਨ ਵਾਲਿਆਂ ਨੂੰ ਸਿਡਨੀ ਪੁਲਸ ਨੇ ਹਿਰਾਸਤ ਵਿਚ ਲਿਆ ਹੈ| ਪੁਲਸ ਵਲੋਂ ਗਗਨਦੀਪ ਪਾਹਵਾ (30 ਸਾਲਾਂ) ਨੂੰ ਹਿਰਾਸਤ ਵਿਚ ਗਿਆ ਹੈ। ਗਗਨਦੀਪ ਸਿਡਨੀ ਵਿਚ ਸਕਿਓਰਿਟੀ ਕੰਪਨੀ ਚਲਾਉਂਦਾ ਹੈ, ਜਿਸ ਨੂੰ ਪੁਲਸ ਵਲੋਂ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਹਵਾਲਾ ਕਾਰੋਬਾਰ ਕਰਦਾ ਹੈ। ਇਸ ਸਾਰੇ ਕੰਮ ਪਿਛੇ ਮਾਸਟਰ ਮਾਈਂਡ ਗਗਨਦੀਪ ਹੀ ਸੀ। ਗਗਨਦੀਪ ਦੇ ਸਾਥੀ ਵਜੋਂ ਉਸ ਦੀ ਪ੍ਰੇਮਿਕਾ ਗੋਪਾਲੀ ਢੱਲ (29 ਸਾਲਾ) ਵੀ ਉਸ ਦਾ ਇਸ ਕੰਮ ਵਿਚ ਸਾਥ ਦੇ ਰਹੀ ਸੀ, ਜੋ ਕਿ ਉਸ ਨਾਲ ਸੁਰੱਖਿਆ ਕੰਪਨੀ ਵਿਚ ਡਾਇਰੈਕਟਰ ਵਜੋਂ ਕੰਮ ਕਰਦੀ ਸੀ। ਉਸ ਨੂੰ ਵੀ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਲੈਣ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਦੋਂ ਗਿਲਫੋਰਡ ਵੈਸਟ ਪੁਲਸ ਵਲੋਂ ਗਗਨਦੀਪ ਦੇ ਦਫ਼ਤਰ 'ਚ ਛਾਪੇਮਾਰੀ ਕੀਤੀ ਗਈ ਤਾਂ ਪੁਲਸ ਨੇ ਉਥੋਂ 4 ਲੱਖ ਡਾਲਰ ਨਗਦ, 10 ਹਜ਼ਾਰ ਡਾਲਰ ਦੀ ਕੀਮਤ ਦਾ ਸੋਨਾ, ਇਲੈਕਟ੍ਰਾਨਿਕ ਯੰਤਰ, ਥੋੜੀ ਜਿਹੀ ਡਰੱਗ, ਕੰਪਿਊਟਰ, ਡਿਜ਼ਾਈਨਰ ਜਿਊਲਰੀ ਅਤੇ ਫੋਰਡ ਮੁਸਟੈਂਗ ਕਾਰ ਜ਼ਬਤ ਕੀਤੀ ਹੈ। ਗਗਨਦੀਪ ਤੇ ਉਸ ਦੀ ਦੋਸਤ ਦੋਵੇਂ ਹੀ ਇਹ ਕੰਮ ਕਰਦੇ ਸਨ| ਪੁਲਸ ਵਲੋਂ ਇਨ੍ਹਾਂ ਵਿਰੁੱਧ ਦੋਸ਼ ਲਗਾਏ ਗਏ ਹਨ ਕਿ ਪਿਛਲੇ 4 ਸਾਲ ਤੋਂ ਗਗਨਦੀਪ ਤੇ ਉਸ ਦੇ ਸਾਥੀ ਇਹ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਨੇ ਪੈਸੇ ਖੁਰਦ-ਬੁਰਦ ਕੀਤੇ ਹਨ | ਇਸ ਤੋਂ ਇਲਾਵਾ ਹੁਣ ਪੁਲਸ ਵਲੋਂ ਨਿਊ ਸਾਊਥ ਵੇਲਜ਼ ਵਿਚ ਵੀ ਛਾਪੇ ਮਾਰੇ ਜਾਣਗੇ|