ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ, ਪੰਜਾਬੀ ਕਰਮਚਾਰੀ ਵੀ ਸ਼ਾਮਲ

09/19/2018 11:00:37 AM

ਕੈਲੀਫੋਰਨੀਆ  (ਨੀਟਾ ਮਾਛੀਕੇ)— ਫਰਿਜ਼ਨੋ ਨੇੜਲੇ ਸ਼ਹਿਰ ਕਿੰਗਜਬਰਗ ਵਿਖੇ ਸੌਗੀ ਅਤੇ ਹੋਰ ਸੁੱਕੇ ਮੇਵਿਆਂ ਦੀ ਕੰਪਨੀ ਸੰਨਮੇਡ ਹੈ ਅਤੇ ਇੱਥੋਂ ਦੀ ਸੌਗੀ ਪੂਰੀ ਦੁਨੀਆ 'ਚ ਵੇਚੀ ਜਾਂਦੀ ਹੈ। ਇਸ ਕੰਪਨੀ ਦੇ ਸਾਰੇ ਵਰਕਰਾਂ ਨੇ ਆਪਣੇ ਹੱਕਾਂ ਅਤੇ ਵੱਧ ਰਹੀ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਹੜਤਾਲ ਕਰ ਦਿੱਤੀ ਹੈ। ਉਨ੍ਹਾਂ ਦੀ ਯੂਨੀਅਨ ਦੇ ਬੁਲਾਰੇ ਅਨੁਸਾਰ ਮਹਿੰਗਾਈ ਵਧਣ ਨਾਲ ਉਨ੍ਹਾਂ ਦੀ ਆਮਦਨ ਅਤੇ ਭੱਤਿਆਂ ਵਿੱਚ ਕਟੌਤੀ ਜ਼ਿਆਦਾ ਵਧੀ ਹੈ। ਇਸ ਦੇ ਨਾਲ ਹੀ ਇੰਸ਼ੋਰੈਂਸ ਦੀ ਤਨਖ਼ਾਹ 'ਚੋਂ ਕਟੌਤੀ ਕੀਤੀ ਜਾ ਰਹੀ ਹੈ। ਕਰਮਚਾਰੀਆਂ ਦੀ ਤਨਖਾਬ ਬਹੁਤ ਘੱਟ ਹੈ ਅਤੇ ਉਨ੍ਹਾਂ ਨੂੰ ਜੀਵਨ ਨਿਰਵਾਹ ਕਰਨ 'ਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ।

ਇਸ ਕਰਕੇ ਉਹ ਆਪਣੇ ਹੱਕਾਂ ਲਈ ਲੜ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਸਰਮਾਏਦਾਰ ਹਮੇਸ਼ਾ ਮਜ਼ਦੂਰਾਂ ਨਾਲ ਧੱਕਾ ਕਰਦੇ ਆ ਰਹੇ ਹਨ । ਇਸ ਕੰਪਨੀ 'ਚ ਜਿੱਥੇ ਹੋਰ ਭਾਈਚਾਰੇ ਦੇ ਲੋਕ ਕੰਮ ਕਰਦੇ ਹਨ, ਉੱਥੇ ਹੀ ਪੰਜਾਬੀਆਂ ਦੀ ਵੀ ਵੱਡੀ ਗਿਣਤੀ ਹੈ। ਇਨ੍ਹਾਂ ਕਰਮਚਾਰੀਆਂ ਦਾ ਸੰਨਮੇਡ ਕੰਪਨੀ ਦੇ ਪ੍ਰਬੰਧਕਾਂ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਹੋਣ ਕਰਕੇ ਇਹ ਹੜਤਾਲ਼ ਲਗਾਤਾਰ ਦੂਜੇ ਹਫ਼ਤੇ ਜਾਰੀ ਹੈ।


Related News