ਕੈਨੇਡਾ 'ਚ ਸੜਕ 'ਤੇ ਔਰਤ ਦੀ ਕੁੱਟਮਾਰ ਕਰਨ ਵਾਲਾ ਪੰਜਾਬੀ ਗ੍ਰਿਫਤਾਰ

11/27/2019 8:24:20 AM

ਨਿਊਯਾਰਕ/ਬਰੈਂਪਟਨ ( ਰਾਜ ਗੋਗਨਾ )— ਕੈਨੇਡਾ ਦੇ ਬਰੈਂਪਟਨ ਤੋਂ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਪੰਜਾਬੀ ਵਿਅਕਤੀ ਇਕ ਔਰਤ ਨਾਲ ਘਰ ਦੇ ਬਾਹਰ ਸੜਕ 'ਤੇ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ 37 ਸਾਲਾ ਵਿਅਕਤੀ ਬਰੈਂਪਟਨ ਦਾ ਵਸਨੀਕ ਹੈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀਲ ਪੁਲਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀਲ ਪੁਲਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਵੀਡੀਓ 23 ਨਵੰਬਰ ਦੀ ਹੈ ਤੇ ਅਗਲੇ ਹੀ ਦਿਨ 24 ਨਵੰਬਰ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣੀ ਸ਼ੁਰੂ ਹੋਈ। ਬਾਅਦ ਵਿਚ ਭਾਈਚਾਰੇ ਦੇ ਕਈ ਮੈਂਬਰਾਂ ਵੱਲੋਂ ਵੀ ਪੀਲ ਰਿਜਨਲ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਇਸ ਤੋਂ ਬਾਅਦ ਪੁਲਸ ਨੇ 37 ਸਾਲਾ ਬਰੈਂਪਟਨ ਵਾਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲੰਘੀ 24 ਨਵੰਬਰ ਨੂੰ ਓਨਟਾਰੀਓ 'ਕੋਰਟ ਆਫ਼ ਜਸਟਿਸ' ਵਿੱਚ ਪੇਸ਼ ਕੀਤਾ ਸੀ। ਪੁਲਸ ਵੱਲੋਂ ਹਾਲੇ ਤੱਕ ਕੋਈ ਨਾਮ ਜਨਤਕ ਨਹੀਂ ਕੀਤੇ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News