ਕੈਨੇਡਾ ’ਚ ਸੜਕ ਹਾਦਸੇ ਦੌਰਾਨ ਪੰਜਾਬਣ ਗੰਭੀਰ ਜ਼ਖ਼ਮੀ, ਪਹਿਲਾਂ ਟਰੱਕ ਨੇ ਮਾਰੀ ਟੱਕਰ ਫਿਰ ਕਾਰ ਨੇ ਦਰੜਿਆ

Wednesday, Feb 28, 2024 - 04:07 PM (IST)

ਕੈਨੇਡਾ ’ਚ ਸੜਕ ਹਾਦਸੇ ਦੌਰਾਨ ਪੰਜਾਬਣ ਗੰਭੀਰ ਜ਼ਖ਼ਮੀ, ਪਹਿਲਾਂ ਟਰੱਕ ਨੇ ਮਾਰੀ ਟੱਕਰ ਫਿਰ ਕਾਰ ਨੇ ਦਰੜਿਆ

ਨੋਵਾ ਸਕੋਸ਼ੀਆ : ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵਿਚ ਸੜਕ ਹਾਦਸੇ 'ਚ ਪੰਜਾਬਣ ਹਰਪ੍ਰੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ ਹੈ। ਗੋਫੰਡਮੀ ਪੇਜ ਮੁਤਾਬਕ ਹਰਪ੍ਰੀਤ 15 ਫਰਵਰੀ ਨੂੰ ਕੰਮ 'ਤੇ ਜਾਣ ਲਈ ਬੱਸ ਤੋਂ ਉਤਰਨ ਦੇ ਬਾਅਦ ਨੋਵਾ ਸਕੋਸ਼ੀਆ ਦੇ ਈਸਟ੍ਰਨ ਪੈਸੇਜ ਇਲਾਕੇ ਵਿਚ ਮੇਨ ਰੋਡ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਉਸ ਨੂੰ ਪਹਿਲਾਂ ਇਕ ਪਿਕਅੱਪ ਟਰੱਕ ਨੇ ਟੱਕਰ ਮਾਰੀ ਅਤੇ ਫਿਰ ਇਕ ਕਾਰ ਨੇ ਦਰੜ ਦਿਤਾ।

ਇਹ ਵੀ ਪੜ੍ਹੋ: ਰਿਹਾਇਸ਼ੀ ਇਲਾਕੇ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਏ ਮਾਂ-ਪਿਓ ਸਣੇ 2 ਪੁੱਤਰ

ਇਸ ਹਾਦਸੇ ਮਗਰੋਂ ਹਰਪ੍ਰੀਤ ਕੌਰ ਨੂੰ ਜਾਨਲੇਵਾ ਸੱਟਾਂ ਨਾਲ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਸਰਜਰੀ ਕਰਨ ਦਾ ਫ਼ੈਸਲਾ ਲਿਆ। ਹੈਲੀਫੈਕਸ ਦੇ ਹਸਪਤਾਲ ਵਿਚ ਸਰਜਰੀ ਮਗਰੋਂ ਹਰਪ੍ਰੀਤ ਕੌਰ ਦੀ ਹਾਲਤ ਮਾਮੂਲੀ ਤੌਰ ’ਤੇ ਸੁਧਾਰ ਹੋ ਰਿਹਾ ਹੈ। ਵਰਕ ਪਰਮਿਟ ’ਤੇ ਕੈਨੇਡਾ ਆਈ ਹਰਪ੍ਰੀਤ ਕੌਰ ਅਪ੍ਰੈਲ 2023 ਤੋਂ ਹੈਲੀਫੈਕਸ ਵਿਚ ਰਹਿ ਰਹੀ ਹੈ। ਹਰਪ੍ਰੀਤ ਕੌਰ ਦੇ ਡਾਕਟਰੀ ਖ਼ਰਚਿਆਂ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਭਾਰਤੀ ਕਾਰੋਬਾਰੀ ਦੀ ਦਰਿਆਦਿਲੀ; UAE ਦੀਆਂ ਜੇਲ੍ਹਾਂ 'ਚ ਬੰਦ 900 ਕੈਦੀਆਂ ਦੀ ਰਿਹਾਈ ਲਈ ਦਾਨ ਕੀਤੇ 2.25 ਕਰੋੜ ਰੁਪਏ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News