ਪੰਜਾਬ ਦਾ ਨੌਜਵਾਨ ਨਿਊਜ਼ੀਲੈਂਡ ਪੁਲਸ ’ਚ ਭਰਤੀ, ਵਧਾਇਆ ਪਰਿਵਾਰ ਦਾ ਮਾਣ

Tuesday, Jan 28, 2020 - 08:14 PM (IST)

ਪੰਜਾਬ ਦਾ ਨੌਜਵਾਨ ਨਿਊਜ਼ੀਲੈਂਡ ਪੁਲਸ ’ਚ ਭਰਤੀ, ਵਧਾਇਆ ਪਰਿਵਾਰ ਦਾ ਮਾਣ

ਜਲੰਧਰ/ਨਿਊਜ਼ੀਲੈਂਡ(ਧਵਨ)- ਪੰਜਾਬ ਪੁਲਸ ਵਿਚ ਐੱਸ.ਪੀ. ਦੇ ਅਹੁਦੇ ’ਤੇ ਕੰਮ ਕਰਦਿਆਂ 6 ਮਹੀਨੇ ਪਹਿਲਾਂ ਅਚਾਨਕ ਹੋਈ ਮੌਤ ਤੋਂ ਬਾਅਦ ਪੁਸ਼ਕਰ ਸੰਦਲ ਦੇ ਬੇਟੇ ਫਾਗੁਨ ਸੰਦਲ (24) ਨੇ ਪੁਲਸ ਪੁਲਸ ਵਿਚ ਭਰਤੀ ਹੋਣ ਦਾ ਫ਼ੈਸਲਾ ਲਿਆ ਸੀ ਤੇ ਅੱਜ ਉਨਹਾਂ ਦੇ ਪਰਿਵਾਰ ਦਾ ਸੁਪਨਾ ਉਸ ਸਮੇਂ ਸਾਕਾਰ ਹੋ ਗਿਆ ਜਦੋਂ ਫਾਗੁਨ ਸੰਦਲ ਨਿਊਜ਼ੀਲੈਂਡ ਪੁਲਸ ਵਿਚ ਭਰਤੀ ਹੋ ਗਿਆ। ਪੁਸ਼ਕਰ ਸੰਦਲ ਨੇ ਪੰਜਾਬ ਪੁਲਸ ਦੇ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਦੇ ਹੋਏ ਆਪਣੀ ਵਿਸ਼ੇਸ਼ ਪਛਾਣ ਬਣਾਈ ਸੀ।

ਫਾਗੁਨ ਸੰਦਲ ਨੇ ਇਸ ਦੌਰਾਨ ਦੱਸਿਆ ਕਿ ਨਿਊਜ਼ੀਲੈਂਡ ਪੁਲਸ ਵਿਚ ਉਹਨਾਂ ਦੀ ਭੂਮਿਕਾ ਪੁਲਸ ਕਮਿਊਨੀਕੇਟਰ ਦੀ ਹੋਵੇਗੀ। ਦੇਸ਼ ਵਿਚ ਜੇਕਰ ਕੋਈ ਮੁਜਰਮਾਨਾ ਵਾਰਦਾਤ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਪੁਲਸ ਕਮਿਊਨੀਕੇਟਰ ਨੂੰ ਹੀ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ। ਫਾਗੁਨ ਪਿਛਲੇ 5-6 ਸਾਲਾਂ ਤੋਂ ਸਥਾਈ ਰਿਹਾਇਸ਼ੀ ਵਜੋਂ ਨਿਊਜ਼ੀਲੈਂਡ ਵਿਚ ਰਹਿ ਰਿਹਾ ਸੀ। ਫਾਗੁਨ 10 ਫਰਵਰੀ ਨੂੰ ਰਸਮੀ ਤੌਰ ’ਤੇ ਆਪਣਾ ਅਹੁਦਾ ਗ੍ਰਹਿਣ ਕਰੇਗਾ।


author

Baljit Singh

Content Editor

Related News