ਜੱਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ ''ਤੇ ਇਟਲੀ ਦੇ ਅਦਾਰਾ ਪੰਜਾਬ ਐਕਸਪ੍ਰੈੱਸ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
Wednesday, May 25, 2022 - 03:59 PM (IST)

ਰੋਮ (ਕੈਂਥ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਹਰਬਿੰਦਰ ਸਿੰਘ ਧਾਲੀਵਾਲ ਮੁੱਖ ਸੰਪਾਦਕ ਅਤੇ ਬੀਬੀ ਵਰਿੰਦਰਪਾਲ ਕੌਰ ਧਾਲੀਵਾਲ ਸਹਿ ਸੰਪਾਦਕ ਅਦਾਰਾ ਪੰਜਾਬ ਐਕਸਪ੍ਰੈੱਸ ਇਟਲੀ ਨੇ ਕਿਹਾ ਕਿ ਜਥੇਦਾਰ ਤੋਤਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਇਕ ਯੋਗ ਆਗੂ ਅਤੇ ਪਾਰਟੀ ਪ੍ਰਤੀ ਵਫਾਦਾਰੀ ਦੇ ਨਾਲ਼ ਕੰਮ ਕਰਨ ਵਾਲੇ ਲੀਡਰ ਸਨ।ਉਨਾਂ ਦੀਆਂ ਅਕਾਲੀ ਦਲ ਪਾਰਟੀ ਪ੍ਰਤੀ ਜੋ ਸੇਵਾਵਾਂ ਹਨ, ਉਹ ਕਦੀ ਵੀ ਭੁਲਾਈਆਂ ਨਹੀ ਜਾ ਸਕਦੀਆਂ।ਅਦਾਰਾ ਪੰਜਾਬ ਐਕਸਪ੍ਰੈੱਸ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਟੈਕਸਾਸ ਹਮਲੇ ਤੋਂ ਪਹਿਲਾਂ ਹਮਲਾਵਰ ਨੇ ਪੋਸਟ ਕੀਤੀ ਸੀ 'ਬੰਦੂਕ' ਦੀ ਤਸਵੀਰ, ਅਣਜਾਣ ਔਰਤ ਨੂੰ ਭੇਜੇ 'ਸੰਦੇਸ਼'
ਉਹਨਾਂ ਕਿਹਾ ਕਿ ਨਿੱਜੀ ਜੀਵਨ ਵਿੱਚ ਜੱਥੇਦਾਰ ਸਾਹਿਬ ਉਹਨਾਂ ਦੇ ਟੱਬਰ ਦਾ ਮੁੱਢ ਸਨ। ਜੱਥੇਦਾਰ ਤੋਤਾ ਸਿੰਘ ਜੀ ਉਹਨਾਂ ਦੇ ਚਾਚਾ ਜੀ ਸਨ ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਬੇਸ਼ੱਕ ਸ਼ਰੀਰਕ ਵਿਛੋੜਾ ਦੇ ਗਏ ਪਰ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਦਾ ਦਿੱਤਾ ਪਿਆਰ, ਹੌਂਸਲਾ-ਹਿੰਮਤ ਤਾਂ ਉਮਰ ਭਰ ਬਰਕਰਾਰ ਰਹੇਗੀ। ਉਹਨਾਂ ਜੋ ਮਾਰਗਦਰਸ਼ਨ ਸਭ ਦਾ ਕੀਤਾ, ਉਸ ਨਾਲ਼ ਅੱਜ ਹਰ ਉਹ ਅੱਖ ਨਮ ਹੈ ਜਿਸ ਨੇ ਜਥੇਦਾਰ ਜੀ ਨੂੰ ਕਦੇ ਨਾ ਕਦੇ ਦੂਰੋਂ-ਨੇੜੀਓ ਦੇਖਿਆ ਸੀ। ਸਿਆਸੀ ਤੌਰ 'ਤੇ ਜੋ ਘਾਟਾ ਪੰਜਾਬ ਸੂਬੇ ਨੂੰ ਪਿਆ ਉਹ ਤਾਂ ਹੈ ਹੀ ਪਰ ਜੋ ਉਹਨਾਂ ਦੀ ਘਾਟ ਨਾਨਕਾ ਪਿੰਡ ਛੀਨੀਵਾਲ ਖੁਰਦ ਨੂੰ ਅਤੇ ਸਾਡੇ ਪਰਿਵਾਰ ਨੂੰ ਪਈ ਹੈ ਉਹ ਹਰ ਪਲ ਉਹਨਾਂ ਦੇ ਧੜਕਦੇ ਦਿਲਾਂ ਵਿੱਚ ਮਹਿਸੂਸ ਕੀਤੀ ਜਾਂਦੀ ਰਹੇਗੀ। ਅੱਜ ਜੋ ਵੀ ਉਹਨਾਂ ਦਾ ਵਜ਼ੂਦ ਹੈ ਉਹ ਉਹਨਾਂ ਦੇ ਪਰਿਵਾਰਾਂ ਦੇ ਮੁੱਢ ਜਥੇਦਾਰ ਚਾਚਾ ਜੀ ਕਰ ਕੇ ਹੈ ਅਤੇ ਰਹੇਗਾ!