ਕਰਾਚੀ ''ਚ ਛਾਪੇਮਾਰੀ ਦੌਰਾਨ ਪੀਟੀਆਈ ਵਿਧਾਇਕ ਗ੍ਰਿਫ਼ਤਾਰ
Tuesday, Mar 14, 2023 - 06:29 PM (IST)

ਪੇਸ਼ਾਵਰ : ਪਾਕਿਸਤਾਨ ਦੀ ਕਰਾਚੀ ਪੁਲਸ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਕਰਾਚੀ ਚੈਪਟਰ ਦੇ ਜਨਰਲ ਸਕੱਤਰ ਅਰਸਲਾਨ ਤਾਜ ਨੂੰ ਰਾਤੋ ਰਾਤ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪਾਕਿਸਤਾਨ ਸਥਿਤ ਏਆਰਵਾਈ ਨਿਊਜ਼ ਨੇ ਐਤਵਾਰ ਨੂੰ ਰਿਪੋਰਟ ਦਿੱਤੀ।ਪੀਟੀਆਈ ਸਿੰਧ ਦੇ ਬੁਲਾਰੇ ਸ਼ਹਿਜ਼ਾਦ ਕੁਰੈਸ਼ੀ ਨੇ ਕਿਹਾ ਕਿ ਸਿੰਧ ਪੁਲਸ ਨੇ ਪਾਰਟੀ ਨੇਤਾਵਾਂ ਜਿਨ੍ਹਾਂ ਵਿੱਚ ਖੁੱਰਮ ਸ਼ੇਰ ਜ਼ਮਾਨ, ਅਰਸਲਾਨ ਤਾਜ ਅਤੇ ਰਾਜਾ ਅਜ਼ਹਰ ਸ਼ਾਮਲ ਹਨ, ਦੇ ਘਰਾਂ 'ਤੇ ਛਾਪੇਮਾਰੀ ਕੀਤੀ। ਕੁਰੈਸ਼ੀ ਮੁਤਾਬਕ ਛਾਪੇਮਾਰੀ ਦੌਰਾਨ ਰਾਜਾ ਅਜ਼ਹਰ ਅਤੇ ਖੁਰੱਮ ਸ਼ੇਰ ਜ਼ਮਾਨ ਉਨ੍ਹਾਂ ਦੀ ਰਿਹਾਇਸ਼ 'ਤੇ ਮੌਜੂਦ ਨਹੀਂ ਸਨ।
ਹਾਲਾਂਕਿ ਛਾਪੇਮਾਰੀ ਦੌਰਾਨ ਅਰਸਲਾਨ ਤਾਜ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪੀਟੀਆਈ ਸਿੰਧ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਪਾਰਟੀ ਆਗੂਆਂ ਦੇ ਪਰਿਵਾਰਾਂ ਨੂੰ ਧਮਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ ਦਰਮਿਆਨ ਦੋਵਾਂ ਦੇਸ਼ਾਂ ਨਾਲ ਚੋਰੀ-ਚੋਰੀ ਕਾਰੋਬਾਰ ਕਰ ਰਿਹਾ ਪਾਕਿਸਤਾਨ
ਉਨ੍ਹਾਂ ਸਿੰਧ ਦੇ ਮੁੱਖ ਮੰਤਰੀ ਅਤੇ ਆਈਜੀ ਤੋਂ ਅਰਸਲਾਨ ਤਾਜ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਇਸਲਾਮਾਬਾਦ ਪੁਲਸ ਨੇ ਇਸ ਤੋਂ ਪਹਿਲਾਂ ਪੀਟੀਆਈ ਦੇ ਲਾਂਗ ਮਾਰਚ ਦੇ ਇਮਰਾਨ ਖ਼ਾਨ ਦੀ ਅਗਵਾਈ ਵਾਲੇ ਕਾਫ਼ਲੇ ਦੇ ਪਹੁੰਚਣ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਅਹੁਦੇਦਾਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਸੀ।
ਇਹ ਵੀ ਪੜ੍ਹੋ : ਕੱਚੇ ਤੇਲ ਦੀ ਘਟੀ ਵਿਕਰੀ ਤੋਂ ਘਬਰਾਇਆ ਇਰਾਕ, ਭਾਰਤੀ ਰਿਫਾਇਨਰਾਂ ਨੂੰ ਕੀਤੀ ਇਹ ਪੇਸ਼ਕਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।