ਇਜ਼ਰਾਇਲ ''ਚ ਪ੍ਰਧਾਨ ਮੰਤਰੀ ਨੇਤਨਯਾਹੂ ਖਿਲਾਫ ਪ੍ਰਦਰਸ਼ਨ ਜਾਰੀ

Sunday, Jul 26, 2020 - 01:30 PM (IST)

ਇਜ਼ਰਾਇਲ ''ਚ ਪ੍ਰਧਾਨ ਮੰਤਰੀ ਨੇਤਨਯਾਹੂ ਖਿਲਾਫ ਪ੍ਰਦਰਸ਼ਨ ਜਾਰੀ

ਯੇਰੂਸ਼ਲਮ- ਇਜ਼ਰਾਇਲ ਵਿਚ ਹਜ਼ਾਰਾਂ ਲੋਕਾਂ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖਿਲਾਫ ਦੇਸ਼ ਵਿਚ ਕਈ ਸਥਾਨਾਂ 'ਤੇ ਪ੍ਰਦਰਸ਼ਨ ਕੀਤੇ । ਮੁੱਖ ਪ੍ਰਦਰਸ਼ਨ ਬੈਂਜਾਮਿਨ ਦੇ ਅਧਿਕਾਰਕ ਰਿਹਾਇਸ਼ ਤੋਂ ਬਾਹਰ ਯੇਰੂਸ਼ਲਮ ਵਿਚ ਹੋਇਆ। 

ਪਿਛਲੇ ਕੁਝ ਹਫਤਿਆਂ ਤੋਂ ਪ੍ਰਦਰਸ਼ਨ ਚੱਲ ਰਹੇ ਹਨ, ਜਿਸ ਨੂੰ ਆਲੋਚਕ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਵਿਚ ਸਰਕਾਰ ਦੀ ਅਸਫਲਤਾ ਦੇ ਤੌਰ 'ਤੇ ਦੇਖਦੇ ਹਨ। ਨੇਤਨਯਾਹੂ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਹੋਰ ਹਵਾ ਦਿੱਤੀ ਹੈ। ਕੇਸਰੀਆ ਸ਼ਹਿਰ ਵਿਚ ਨੇਤਨਯਾਹੂ ਬੀਚ ਹਾਊਸ ਦੇ ਬਾਹਰ ਸ਼ਨੀਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋਏ। ਪੁਲਸ ਨੇ ਪਿਛਲੇ ਹਫਤੇ ਯੇਰੂਸ਼ਲਮ ਵਿਚ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪਾਣੀ ਦੀਆਂ ਬੌਛਾਰਾਂ ਕੀਤੀਆਂ ਸਨ। ਦੇਸ਼ ਵਿਚ ਮਈ ਮਹੀਨੇ ਅਰਥ ਵਿਵਸਥਾ ਨੂੰ ਜਲਦੀ ਅਤੇ ਗਲਤ ਤਰੀਕੇ ਨਾਲ ਫਿਰ ਤੋਂ ਖੋਲ੍ਹਣ ਦੇ ਬਾਅਦ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਅਤੇ ਇਕ ਦਿਨ ਵਿਚ 2 ਹਜ਼ਾਰ ਤੱਕ ਨਵੇਂ ਮਾਮਲੇ ਆਉਣ ਲੱਗੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਵਿੱਤੀ ਮਦਦ ਦੀ ਪੇਸ਼ਕਸ਼ ਕਾਫੀ ਨਹੀਂ ਹੈ। 

ਇਹ ਪ੍ਰਦਰਸ਼ਨ ਅਜਿਹੇ ਸਮੇਂ ਹੋ ਰਹੇ ਹਨ ਜਦ ਨੇਤਨਯਾਹੂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮੁਕੱਦਮਾ ਇਸ ਮਹੀਨੇ ਫਿਰ ਤੋਂ ਸ਼ੁਰੂ ਹੋਇਆ। ਮੁਕੱਦਮੇ 'ਤੇ ਸੁਣਵਾਈ ਜਨਵਰੀ ਵਿਚ ਸ਼ੁਰੂ ਹੋਵੇਗੀ। ਨੇਤਨਯਾਹੂ 'ਤੇ ਧੋਖਾਧੜੀ, ਵਿਸ਼ਵਾਸਘਾਤ ਅਤੇ ਕਈ ਘੋਟਾਲਿਆਂ ਵਿਚ ਰਿਸ਼ਵਤ ਲੈਣ ਦਾ ਦੋਸ਼ ਹੈ। 
 


author

Lalita Mam

Content Editor

Related News