ਕੈਨੇਡਾ ’ਚ ਚੀਨ ਖ਼ਿਲਾਫ਼ ਪ੍ਰਦਰਸ਼ਨ, ‘ਫ੍ਰੀ ਤਿੱਬਤ, ਹਾਂਗਕਾਂਗ ਤੇ ਤੁਰਕਿਸਤਾਨ’ ਦੇ ਲੱਗੇ ਨਾਅਰੇ

Saturday, Jul 03, 2021 - 04:31 PM (IST)

ਕੈਨੇਡਾ ’ਚ ਚੀਨ ਖ਼ਿਲਾਫ਼ ਪ੍ਰਦਰਸ਼ਨ, ‘ਫ੍ਰੀ ਤਿੱਬਤ, ਹਾਂਗਕਾਂਗ ਤੇ ਤੁਰਕਿਸਤਾਨ’ ਦੇ ਲੱਗੇ ਨਾਅਰੇ

ਟੋਰਾਂਟੋ– ਕੈਨੇਡਾ ਦੇ ਟੋਰਾਂਟੋ ਸ਼ਹਿਰ ’ਚ ਸੈਕੜੇ ਤਿੱਬਤੀਆਂ, ਉਈਗਰ ਮੁਸਲਮਾਨਾਂ ਅਤੇ ਹਾਂਗਕਾਂਗ ਦੇ ਲੋਕਾਂ ਨੇ ਚੀਨੀ ਕਮਿਊਨਿਸਟ ਪਾਰਟੀ (ਸੀ.ਸੀ.ਪੀ.) ਦੀ 100ਵੀਂ ਵਰ੍ਹੇਗੰਢ ਦੇ ਵਿਰੋਧ ’ਚ ਚੀਨੀ ਦੂਤਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ‘ਫ੍ਰੀ ਤਿੱਬਤ, ਫ੍ਰੀ ਹਾਂਗਕਾਂਗ ਅਤੇ ਫਰੀ ਈਸਟ ਤੁਰਕਿਸਤਾਨ’ ਦੇ ਨਾਅਰੇ ਲਗਾ ਰਹੇ ਸਨ। ਬੁਲਾਰਿਆਂ ਨੇ ਤਿੱਬਤੀਆਂ, ਉਈਗਰਾਂ ਅਤੇ ਹਾਂਗਕਾਂਗ ਦੇ ਲੋਕਾਂ ’ਤੇ ਚੀਨੀ ਸ਼ਾਸਨ ਦੀ ਬੇਰਹਿਮੀ ਖ਼ਿਲਾਫ਼ ਕੈਨੇਡਾ ’ਚ ਵਿਰੋਧ ਪ੍ਰਦਰਸ਼ਨ ਦੀ ਇਕ ਲੜੀ ਦਾ ਐਲਾਨ ਕੀਤਾ। 

ਵਿਰੋਧ ਪ੍ਰਦਰਸ਼ਨ ਦੇ ਆਯੋਜਕ ਸਨੀ ਸੋਨਮ ਨੇ ਕਿਹਾ ਕਿ ਚੀਨੀ ਕਮਿਊਨਿਸਟ ਸ਼ਤਾਬਦੀ ਮਨਾ ਰਹੇ ਹਾਂ ਪਰ ਉਹ 100 ਸਾਲ ਤਿੱਬਤੀ, ਹਾਂਗਕਾਂਗ ਅਤੇ ਪੂਰਬੀ ਤੁਰਕਿਸਤਾਨ ਦੇ ਲੋਕਾਂ ਲਈ ਖੁਸ਼ੀ ਦੇ ਸਾਲ ਨਹੀਂ ਸਨ ਕਿਉਂਕਿ ਉਹ (ਕਮਿਊਨਿਸਟ) ਆਪਣੇ ਹੀ ਲੋਕਾਂ ਨਾਲ ਅੰਨਿਆਂ ਕਰ ਰਹੇ ਹਨ। ਅਜਿਹੇ ’ਚ ਉਹ ਸ਼ਤਾਬਦੀ ਉਤਸਵ ਕਿਵੇਂ ਮਨਾ ਸਕਦੇ ਹਨ? ਕੈਨੇਡਾ ਦੇ ਹਾਂਗਕਾਂਗ ਨੇਤਾ, ਗਲੋਰੀਆ ਫੰਗ ਨੇ ਕਿਹਾ ਕਿ ਅੱਜ ਸਾਡੇ ਕੋਲ 6 ਵੱਖ-ਵੱਖ ਭਾਈਚਾਰਿਆਂ ਦੇ 20 ਨਾਗਰਿਕ ਸਮਾਜ ਸੰਗਠਨ ਹਨ ਜੋ ਚੀਨੀ ਕਮਿਊਨਿਸਟ ਪਾਰਟੀ ਦੇ ਉਤਪੀੜਨ ਤਹਿਤ ਸਾਰੇ ਲੋਕਾਂ ਨਾਲ ਆਪਣੀ ਇਕਜੁਟਤਾ ਵਿਖਾਉਣ ਲਈ ਇਕੱਠੇ ਆ ਰਹੇ ਹਨ।

ਟੀਨ ਜੇ ਦੂਤਘਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਚੀਨ ਦੀ ਕਮਿਊਨਿਸਟ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਹਾਂਗਕਾਂਗ ਦਾ ਸਮਰਥਨ ਕੀਤਾ ਅਤੇ ਹਾਂਗਕਾਂਗ ’ਚ ਚੀਨ ਦੁਆਰਾ ਲਾਗੂ ਕੀਤੇ ਗਏ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਵੀ ਵਿਰੋਧ ਕੀਤਾ। ਇੰਨਾ ਹੀ ਨਹੀਂ ਪ੍ਰਦਰਸ਼ਨਕਾਰੀਆਂ ਨੇ ਚੀਨ ਦੁਆਰਾ ਹਾਂਗਕਾਂਗ, ਤਿੱਬਤ ਅਤੇ ਭਾਰਤ ਦੇ ਖੇਤਰਾਂ ’ਤੇ ਜੋ ਨਾਜਾਇਜ਼ ਕਬਜ਼ਾ ਕੀਤਾ ਹੈ, ਉਸ ਨੂੰ ਵੀ ਚੀਨ ਤੋਂ ਮੁਕਤ ਕਰਨ ਦੀ ਮੰਗ ਕੀਤੀ। 


author

Rakesh

Content Editor

Related News