ਸੂਡਾਨ 'ਚ 9 ਲੋਕਾਂ ਦੀ ਮੌਤ ਤੋਂ ਬਾਅਦ ਸੜਕਾਂ 'ਤੇ ਪ੍ਰਦਰਸ਼ਨ

07/02/2022 1:42:08 AM

ਕਾਹਿਰਾ-ਸੂਡਾਨ ਦੀ ਰਾਜਧਾਨੀ ਖਾਰਤੂਮ 'ਚ ਸੱਤਾਧਾਰੀ ਫੌਜ ਵਿਰੁੱਧ ਪ੍ਰਦਰਸ਼ਨ 'ਚ 9 ਲੋਕਾਂ ਦੇ ਮਾਰੇ ਜਾਣ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਵੱਡੀ ਗਿਣਤੀ 'ਚ ਲੋਕਾਂ ਨੇ ਸੜਕਾਂ 'ਤੇ ਪ੍ਰਦਰਸ਼ਨ ਕੀਤਾ। ਅਮਰੀਕਾ ਅਤੇ ਹੋਰ ਦੇਸ਼ਾਂ ਨੇ ਪੂਰਬੀ ਅਫਰੀਕਾ ਦੇ ਇਸ ਦੇਸ਼ 'ਚ ਹਿੰਸਾ ਦੀ ਨਿੰਦਾ ਕੀਤੀ ਹੈ ਜਿਥੇ ਪਿਛਲੇ ਸਾਲ 25 ਅਕਤੂਬਰ ਨੂੰ ਹੋਏ ਤਖ਼ਤਾਪਲਟ ਤੋਂ ਬਾਅਦ ਤੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਇਹ ਵੀ ਪੜ੍ਹੋ : ਪਾਕਿ : ਮਸਜਿਦ 'ਚ ਬਿਜਲੀ ਕਟੌਤੀ ਨੂੰ ਲੈ ਕੇ ਗੋਲੀਬਾਰੀ ਦੌਰਾਨ 2 ਦੀ ਮੌਤ ਤੇ 11 ਜ਼ਖਮੀ

ਵੀਰਵਾਰ ਦੀ ਰੈਲੀ ਕਈ ਮਹੀਨਿਆਂ 'ਚ ਹੋਈ ਸਭ ਤੋਂ ਵੱਡੀ ਰੈਲੀ ਸੀ। ਸੂਡਾਨ 'ਚ ਫੌਜੀ ਸ਼ਾਸਨ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਜ਼ਬਰਦਸਤ ਕਾਰਵਾਈ ਕੀਤੀ ਹੈ ਜਿਸ 'ਚ ਹੁਣ ਤੱਕ 18 ਬੱਚਿਆਂ ਸਮੇਤ 113 ਲੋਕਾਂ ਦੀ ਮੌਤ ਹੋ ਚੁੱਕੀ ਹੈ। ਖਾਰਤੂਮ ਅਤੇ ਉਸ ਦੇ ਨੇੜੇ, ਇਕ ਦਿਨ ਪਹਿਲਾਂ ਮਾਰੇ ਗਏ ਲੋਕਾਂ ਲਈ ਵੱਡੇ ਪੱਧਰ 'ਤੇ ਅੰਤਮ ਸੰਸਕਰ ਕੀਤੇ ਗਏ ਅਤੇ ਸ਼ੁੱਕਰਵਾਰ ਨੂੰ ਮਸਜਿਦਾਂ 'ਚ ਲੋਕਾਂ ਨੇ ਨਮਾਜ਼ ਅਦਾ ਕੀਤੀ।

ਇਹ ਵੀ ਪੜ੍ਹੋ : ਮੰਕੀਪੌਕਸ ਦਾ ਕਹਿਰ ਪਹਿਲਾਂ ਤੋਂ ਹੀ ਇਕ ਐਮਰਜੈਂਸੀ ਸਥਿਤੀ ਹੈ : ਅਫਰੀਕੀ ਅਧਿਕਾਰੀ

ਇਸ ਦੇ ਨਾਲ ਹੀ ਮ੍ਰਿਤਕਾਂ ਦੀਆਂ ਤਸਵੀਰਾਂ ਆਨਲਾਈਨ ਮੰਚਾਂ 'ਤੇ ਪੋਸਟ ਕੀਤੀਆਂ ਗਈਆਂ ਤਾਂ ਕਿ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ। ਸੂਡਾਨ ਦੇ ਡਾਕਟਰ ਦੇ ਇਕ ਸਮੂਹਾ 'ਡਾਕਟਰਸ ਕਮੇਟੀ' ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਰੈਲੀ ਦੌਰਾਨ ਗੋਲੀ ਮਾਰ ਕੇ ਇਕ ਬੱਚੇ ਸਮੇਤ 9 ਲੋਕਾਂ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਵਿਸ਼ਵ ਪਾਰਸੀ ਸੰਮੇਲਨ ਦਾ ਆਯੋਜਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News