ਇਜ਼ਰਾਈਲ ’ਚ ਵਿਰੋਧ ਪ੍ਰਦਰਸ਼ਨ ਜਾਰੀ, ਪ੍ਰਦਰਸ਼ਨਕਾਰੀ ਬੋਲੇ- ਨੇਤਨਯਾਹੂ ਨੂੰ ਬਚਾਉਣ ਲਈ ਬਣਾਇਆ ਕਾਨੂੰਨ
Friday, Mar 24, 2023 - 01:13 AM (IST)
ਤੇਲ ਅਵੀਵ (ਭਾਸ਼ਾ) : ਇਜ਼ਰਾਈਲ ਦੀ ਸੰਸਦ ਨੇ ਵੀਰਵਾਰ ਨੂੰ ਨਿਆਂਪਾਲਿਕਾ ’ਚ ਥੋੜ੍ਹੇ-ਬਹੁਤ ਬਦਲਾਅ ਲਈ ਪ੍ਰਸਤਾਵਿਤ ਕਈ ਵਿਵਾਦਿਤ ਕਾਨੂੰਨਾਂ ’ਚੋਂ ਪਹਿਲਾ ਕਾਨੂੰਨ ਪਾਸ ਕੀਤਾ। ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਗਠਜੋੜ ਸਰਕਾਰ ਨੇ ਬਿੱਲ ਨੂੰ ਮਨਜ਼ੂਰੀ ਦਿੱਤੀ, ਜੋ ਭ੍ਰਿਸ਼ਟਾਚਾਰ ਅਤੇ ਹਿੱਤਾਂ ਨਾਲ ਟਕਰਾਅ ਦੇ ਮਾਮਲੇ ’ਚ ਸੁਣਵਾਈ ਦਾ ਸਾਹਮਣਾ ਕਰ ਰਹੇ ਇਜ਼ਰਾਈਲੀ ਨੇਤਾ ਨੂੰ ਸ਼ਾਸਨ ਕਰਨ ਤੋਂ ਆਯੋਗ ਕਰਾਰ ਦਿੱਤੇ ਜਾਣ ਤੋਂ ਬਚਾਏਗਾ।
ਇਹ ਵੀ ਪੜ੍ਹੋ : ਅਜਬ-ਗਜ਼ਬ : ਦੁਨੀਆ ਦਾ ਸਭ ਤੋਂ ਅਨੋਖਾ ਦਰੱਖ਼ਤ, ਜਿਸ ’ਤੇ ਲੱਗਦੇ ਹਨ ਸਿੱਕੇ, 1700 ਸਾਲ ਪੁਰਾਣਾ ਹੈ ਇਤਿਹਾਸ
ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਨੇਤਨਯਾਹੂ ਲਈ ਬਣਾਇਆ ਗਿਆ ਹੈ ਅਤੇ ਇਸ ਨਾਲ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਮਿਲੇਗਾ ਤੇ ਨਿਆਂਪਾਲਿਕਾ ’ਚ ਬਦਲਾਅ ਨੂੰ ਲੈ ਕੇ ਜਨਤਾ ਦਰਮਿਆਨ ਪਾੜਾ ਹੋਰ ਵਧ ਜਾਏਗਾ। ਕਾਨੂੰਨੀ ਬਦਲਾਅ ਨੂੰ ਲੈ ਕੇ ਦੇਸ਼ 2 ਧੜਿਆਂ ’ਚ ਵੰਡਿਆ ਗਿਆ ਹੈ। ਇਕ ਵਰਗ ਦਾ ਮੰਨਣਾ ਹੈ ਕਿ ਨਵੀਆਂ ਨੀਤੀਆਂ ਇਜ਼ਰਾਈਲ ਨੂੰ ਉਸ ਦੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਤੋਂ ਦੂਰ ਕਰ ਰਹੀਆਂ ਹਨ, ਜਦ ਕਿ ਦੂਜੇ ਧੜੇ ਦਾ ਮੰਨਣਾ ਹੈ ਕਿ ਉਦਾਰ ਨਿਆਂਪਾਲਿਕਾ ਸਰਹੱਦ ਤੋਂ ਪਰ੍ਹੇ ਜਾ ਕੇ ਦੇਸ਼ ਚਲਾ ਰਹੀ ਹੈ।
ਇਹ ਵੀ ਪੜ੍ਹੋ : ਹਿੰਡਨਬਰਗ ਦਾ ਇਕ ਹੋਰ ਧਮਾਕਾ, ਅਡਾਨੀ ਤੋਂ ਬਾਅਦ ਹੁਣ ਇਹ ਕੰਪਨੀ ਨਿਸ਼ਾਨੇ 'ਤੇ
ਉਕਤ ਕਾਨੂੰਨ ਅਜਿਹੇ ਸਮੇਂ ’ਚ ਪਾਸ ਹੋਇਆ ਹੈ ਜਦੋਂ ਸੜਕਾਂ ’ਤੇ ਇਸ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਦੇਸ਼ ਇਨ੍ਹਾਂ ਨਾਲ ਤਾਨਾਸ਼ਾਹੀ ਵੱਲ ਵਧੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।