ਜਾਪਾਨ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਓਲੰਪਿਕ ਖ਼ਿਲਾਫ ਪ੍ਰਦਰਸ਼ਨ, ਜਾਣੋ ਕਾਰਨ

Friday, Jul 30, 2021 - 03:04 AM (IST)

ਜਾਪਾਨ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਓਲੰਪਿਕ ਖ਼ਿਲਾਫ ਪ੍ਰਦਰਸ਼ਨ, ਜਾਣੋ ਕਾਰਨ

ਟੋਕੀਓ : ਇਥੇ ਚੱਲ ਰਹੀਆਂ ਓਲੰਪਿਕ ਖੇਡਾਂ ਦੇ ਵਿਰੋਧ ’ਚ ਇੱਕ ਦਰਜਨ ਲੋਕਾਂ ਨੇ ਵੀਰਵਾਰ ਨੂੰ ਟੋਕੀਓ ’ਚ ਜਾਪਾਨੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਕਿਉਂਕਿ ਦੇਸ਼ ’ਚ ਲਗਾਤਾਰ ਤੀਜੇ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ ਵਾਧਾ ਹੋਣ ਦੀ ਖ਼ਬਰ ਮਿਲੀ ਹੈ। ਵਿਰੋਧ ਕਰ ਰਹੇ ਲੋਕਾਂ ਨੇ ਦਾਅਵਾ ਕੀਤਾ ਕਿ ਅੰਤਰਰਾਸ਼ਟਰੀ ਖੇਡ ਮਹਾਕੁੰਭ ​​ਦੀ ਮੇਜ਼ਬਾਨੀ ਵਧ ਰਹੇ ਮਾਮਲਿਆਂ ਦਾ ਮੁੱਖ ਕਾਰਨ ਹੈ। ਟੋਕੀਓ ’ਚ ਬੁੱਧਵਾਰ ਨੂੰ 3177 ਕੋਵਿਡ-19 ਪਾਜ਼ੇਟਿਵ ਮਾਮਲੇ ਸਾਹਮਣੇ ਆਏ, ਵੀਰਵਾਰ ਨੂੰ ਇਹ ਗਿਣਤੀ ਵਧ ਕੇ 3,865 ਹੋ ਗਈ, ਜੋ ਇੱਕ ਹਫ਼ਤਾ ਪਹਿਲਾਂ ਦੇ ਕੇਸਾਂ ਦੀ ਗਿਣਤੀ ਦੁੱਗਣੀ ਅਤੇ ਪਿਛਲੇ ਸਾਲ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਵੱਧ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸੰਸਦ ’ਚ ਪੇਸ਼ ਹੋਇਆ ਨਵਾਂ ਬਿੱਲ

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਥਿਤੀ ’ਚ ਸੁਧਾਰ ਨਾ ਹੋਇਆ ਤਾਂ ਦੇਸ਼ ਦੀ ਮੈਡੀਕਲ ਪ੍ਰਣਾਲੀ ਵੀ ਦਬਾਅ ’ਚ ਆ ਜਾਵੇਗੀ। ਟੋਕੀਓ 12 ਜੁਲਾਈ ਤੋਂ ਐਮਰਜੈਂਸੀ ਦੀ ਸਥਿਤੀ ’ਚ ਹੈ। ਟੋਕੀਓ ਦੇ ਨਜ਼ਦੀਕ ਤਿੰਨ ਸੂਬਿਆਂ ਦੇ ਗਵਰਨਰ ਵੀ ਮਾਮਲਿਆਂ ’ਚ ਵਾਧੇ ਬਾਰੇ ਚਿੰਤਤ ਹਨ ਅਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੂੰ ਉਨ੍ਹਾਂ ਦੇ ਆਪਣੇ ਸੂਬੇ ’ਚ ਵੀ ਐਮਰਜੈਂਸੀ ਲਾਉਣ ਲਈ ਕਹਿਣਗੇ।


author

Manoj

Content Editor

Related News