ਪੁਲਸ ਤਸ਼ੱਦਦ ਤੋਂ ਬਾਅਦ ਵੀ ਮਿਆਂਮਾਰ ''ਚ ਪ੍ਰਦਰਸ਼ਨਕਾਰੀ ਸੜਕਾਂ ''ਤੇ ਉਤਰੇ

Tuesday, Mar 09, 2021 - 09:30 PM (IST)

ਪੁਲਸ ਤਸ਼ੱਦਦ ਤੋਂ ਬਾਅਦ ਵੀ ਮਿਆਂਮਾਰ ''ਚ ਪ੍ਰਦਰਸ਼ਨਕਾਰੀ ਸੜਕਾਂ ''ਤੇ ਉਤਰੇ

ਮਾਂਡਲੇ-ਮਿਆਂਮਾਰ 'ਚ ਪਿਛਲੇ ਮਹੀਨੇ ਸੱਤਾ 'ਤੇ ਕਾਬਜ਼ ਹੋਏ ਫੌਜ ਵਿਰੁੱਧ ਮੰਗਲਵਾਰ ਨੂੰ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ 'ਚ ਕਰੀਬ ਇਕ ਹਜ਼ਾਰ ਪ੍ਰਦਰਸ਼ਨਕਾਰੀ ਸਾਵਧਾਨੀ ਨਾਲ ਸੜਕਾਂ 'ਤੇ ਉਤਰੇ। ਸਭ ਤੋਂ ਅਗੇ ਚੱਲ ਰਹੇ ਅੰਦੋਲਨਕਾਰੀਆਂ ਵੱਲੋਂ ਆਪਣੇ ਬਚਾਅ ਲਈ ਇਸਤੇਮਾਲ ਕੀਤੇ ਜਾਣ ਵਾਲੇ ਉਪਕਰਣ 'ਤੇ ਅੰਦੋਲਨ ਦੇ ਪ੍ਰਤੀਕ ਚਿੰਨ੍ਹ ਵਾਲੀ ਤਿੰਨ ਅੰਗੁਲੀਆਂ ਦੀ ਸਲਾਮੀ ਦੀ ਤਸਵੀਰ ਬਣੀ ਹੋਈ ਸੀ।

ਇਹ ਵੀ ਪੜ੍ਹੋ- ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ

ਸੁਰੱਖਿਆ ਦਸਤਿਆਂ ਵੱਲੋਂ ਭੀੜ ਨੂੰ ਹਟਾਉਣ ਲਈ ਖਤਰਨਾਕ ਤਾਕਤ ਦੀ ਵਰਤੋਂ ਦੇ ਬਾਵਜੂਦ ਮਾਂਡਲੇ 'ਚ ਪ੍ਰਦਰਸ਼ਨ ਕੀਤਾ ਗਿਆ। ਜਿਨਾਂ ਲੋਕਾਂ ਨੇ ਮਾਰਚ ਕੀਤਾ ਉਹ ਦੰਗਾਰੋਧੀ ਪੁਲਸ ਟਕਰਾਅ ਤੋਂ ਬਚਣ ਲਈ ਕੁਝ ਹੀ ਦੇਰ 'ਚ ਵਾਪਸ ਚਲੇ ਗਏ। ਪ੍ਰਦਰਸ਼ਨਕਾਰੀਆਂ ਦੇ ਇਕ ਹੋਰ ਦਲ ਨੇ ਸੜਕਾਂ 'ਤੇ ਮੋਟਰਸਾਈਕਲ ਰੈਲੀ ਕੱਢੀ। ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਦਸਤਿਆਂ ਦੀ ਵਧਦੀ ਹਿੰਸਾ ਦੇ ਮੱਦੇਨਜ਼ਰ ਨਵੇਂ ਨਵੇਂ ਤਰੀਕੇ ਅਪਣਾਏ ਹਨ।

ਇਹ ਵੀ ਪੜ੍ਹੋ -'ਕੋਵਿਡ-19 ਵਿਰੁੱਧ ਲੜਾਈ 'ਚ ਮੋਹਰੀ ਹੈ ਭਾਰਤ, ਉਸ ਦੀ ਟੀਕਾ ਨੀਤੀ ਵੀ ਸਭ ਤੋਂ ਵਧੀਆ'

ਸੁਰੱਖਿਆ ਦਸਤਿਆਂ ਨੇ ਭੀੜ 'ਤੇ ਗੋਲੀਆਂ ਵੀ ਚਲਾਈਆਂ। ਪੁਲਸ ਕਾਰਵਾਈ 'ਚ 50 ਤੋਂ ਵਧੇਰੇ ਪ੍ਰਦਰਸ਼ਨਕਾਰੀ ਮਾਰੇ ਜਾ ਚੁੱਕੇ ਹਨ ਪਰ ਉਸ ਤੋਂ ਬਾਅਦ ਵੀ ਇਕ ਫਰਵਰੀ ਦੇ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਘੱਟ ਨਹੀਂ ਹੋ ਰਹੇ ਹਨ। ਇਕ ਫਵਰਵੀ ਨੂੰ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਸੱਤਾ ਤੋਂ ਬੇਦਖਲ ਕਰ ਦਿੱਤੀ ਗਈ ਸੀ। ਦੇਸ਼ ਭਰ 'ਚ ਪ੍ਰਦਰਸ਼ਨ ਰੋਜ਼ਾਨਾ ਹੋ ਰਹੇ ਹਨ ਅਤੇ ਮੰਗਲਵਾਰ ਨੂੰ ਵੀ ਕਈ ਸ਼ਹਿਰਾਂ ਅਤੇ ਨਗਰਾਂ 'ਚ ਲੋਕਾਂ ਨੇ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ -ਕਜ਼ਾਕਿਸਤਾਨ 'ਚ 33 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News