ਪ੍ਰਦਰਸ਼ਨਕਾਰੀਆਂ ਨੇ ਚੀਨੀ ਵਪਾਰੀਆਂ ਨੂੰ ਕੀਤੀ ਹਾਂਗਕਾਂਗ ਛੱਡਣ ਦੀ ਮੰਗ

Saturday, Dec 28, 2019 - 05:16 PM (IST)

ਪ੍ਰਦਰਸ਼ਨਕਾਰੀਆਂ ਨੇ ਚੀਨੀ ਵਪਾਰੀਆਂ ਨੂੰ ਕੀਤੀ ਹਾਂਗਕਾਂਗ ਛੱਡਣ ਦੀ ਮੰਗ

ਹਾਂਗਕਾਂਗ- ਹਫਤੇ ਦੇ ਅਖੀਰ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਇਕ ਸ਼ਾਪਿੰਗ ਮਾਲ ਦੇ ਨੇੜੇ ਮਾਰਚ ਕੱਢਦੇ ਹੋਏ 'ਹਾਂਗਕਾਂਗ ਛੱਡੋ' ਦੇ ਨਾਅਰੇ ਲਾਏ ਤੇ ਮੰਗ ਕੀਤੀ ਕਿ ਚੀਨ ਦੇ ਵਪਾਰੀ ਇਥੋਂ ਚਲੇ ਜਾਣ। ਹਾਂਗਕਾਂਗ ਨਾਲ ਲੱਗਦੀ ਚੀਨ ਦੀ ਸਰਹੱਦ ਦੇ ਕੋਲ ਸ਼ਯੋਂਗ ਸ਼ੂਈ ਵਿਚ ਕੀਤਾ ਗਿਆ ਪ੍ਰਦਰਸ਼ਨ ਸਰਕਾਰ ਦੀਆਂ ਆਰਥਿਕ ਗਤੀਵਿਧੀਆਂ ਨੂੰ ਰੋਕਣ ਲਈ ਦਬਾਅ ਬਣਾਉਣ ਦੀ ਇਕ ਕੋਸ਼ਿਸ਼ ਦਾ ਹਿੱਸਾ ਸੀ।

ਪ੍ਰਸਤਾਵਿਤ ਚੀਨੀ ਹਵਾਲਗੀ ਕਾਨੂੰਨ ਦੇ ਖਿਲਾਫ ਜੂਨ ਵਿਚ ਸ਼ੁਰੂ ਹੋਏ ਪ੍ਰਦਰਸ਼ਨ ਵਿਚ ਹੁਣ ਜ਼ਿਆਦਾ ਲੋਕਤੰਤਰ ਤੇ ਹੋਰ ਮੰਗਾਂ ਵੀ ਸ਼ਾਮਲ ਹੋ ਗਈਆਂ ਹਨ। ਸ਼ਯੋਂਗ ਸ਼ੂਈ ਮਾਲ ਦੇ ਨੇੜੇ ਕਰੀਬ 100 ਪ੍ਰਦਰਸ਼ਨਕਾਰੀਆਂ ਨੇ ਨਾਅਰੇ ਲਾਏ- ਹਾਂਗਕਾਂਗ ਛੱਡੋ ਤੇ ਵਾਪਾਸ ਜਾਓ। ਸਾਦੇ ਕੱਪੜਿਆਂ ਵਿਚ ਪੁਲਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਫੜਿਆ ਤੇ ਉਹਨਾਂ ਨੂੰ ਹੱਥਕੜੀਆਂ ਪਹਿਨਾਈਆਂ। ਇਕ ਅਧਿਕਾਰੀ ਨੇ ਪ੍ਰਦਰਸ਼ਨਕਾਰੀਆਂ ਤੇ ਪੱਤਰਕਾਰਾਂ 'ਤੇ ਮਿਰਚ ਦੀ ਸਪ੍ਰੇ ਕੀਤੀ। ਕੁਝ ਦੁਕਾਨਦਾਰਾਂ ਦੀ ਮਾਲ ਦੇ ਨੇੜੇ ਪੁਲਸ ਨਾਲ ਝੜਪ ਵੀ ਹੋਈ। ਪ੍ਰਸਤਾਵਿਤ ਕਾਨੂੰਨ ਨੂੰ ਵਾਪਸ ਲੈ ਲਿਆ ਗਿਆ ਪਰ ਪ੍ਰਦਰਸ਼ਨਕਾਰੀ ਖੇਤਰ ਦੇ ਨੇਤਾ ਕੈਰੀ ਲਾਮ ਦਾ ਅਸਤੀਫਾ ਤੇ ਹੋਰ ਬਦਲਾਅ ਚਾਹੁੰਦੇ ਹਨ। ਪ੍ਰਦਰਸ਼ਨਕਾਰੀਆਂ ਦੀ ਸ਼ਿਕਾਇਤ ਹੈ ਕਿ ਬੀਜਿੰਗ ਤੇ ਖੱਬੇ ਪੱਖੀ ਸਰਕਾਰ ਹਾਂਗਕਾਂਗ ਨਾਲ ਕੀਤੇ ਕਰਾਰ ਤੇ ਪੱਛਮੀ ਦੇਸ਼ਾਂ ਵਾਂਗ ਨਾਗਰਿਕਤਾ ਸੁਤੰਤਰਤਾ ਦੇ ਵਾਅਦੇ ਨੂੰ ਖਤਮ ਕਰ ਰਹੀ ਹੈ।


author

Baljit Singh

Content Editor

Related News