ਸਿੱਖ ਡਾਕਟਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕਰਨ ’ਤੇ ਰੋਸ ਪ੍ਰਦਰਸ਼ਨ

Thursday, Oct 07, 2021 - 04:20 PM (IST)

ਸਿੱਖ ਡਾਕਟਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕਰਨ ’ਤੇ ਰੋਸ ਪ੍ਰਦਰਸ਼ਨ

ਗੁਰਦਾਸਪੁਰ/ਕਰਾਚੀ (ਜ. ਬ.)- ਬੀਤੇ ਦਿਨੀਂ ਪਾਕਿਸਤਾਨ ਦੇ ਰਾਜ ਖੈਬਰ ਪਖਤੂਨਵਾਂ ਦੇ ਸ਼ਹਿਰ ਪੇਸ਼ਾਵਰ ’ਚ ਇਕ ਸਿੱਖ ਫਿਰਕੇ ਦੇ ਡਾਕਟਰ ਸਤਨਾਮ ਸਿੰਘ ਦੀ ਅੱਤਵਾਦੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਅਤੇ ਉਸ ਦੇ ਬਾਅਦ ਅੱਤਵਾਦੀ ਸੰਗਠਨ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣ ਦੇ ਬਾਵਜੂਦ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਾ ਕਰਨ ਕਾਰਨ ਪਾਕਿਸਤਾਨ ਦੇ ਸਿੱਖ ਫਿਰਕੇ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ - ਕੁਰੈਸ਼ੀ ਨੇ ਅਮਰੀਕਾ 'ਚ ਪਾਕਿ ਦੂਤਾਵਾਸ ਨੂੰ ਲਿਖਿਆ ਪੱਤਰ, ਕਿਹਾ- 'ਵ੍ਹਾਈਟ ਹਾਊਸ ਇਸਲਾਮਾਬਾਦ ਪ੍ਰਤੀ ਉਦਾਸੀਨ'

ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਅੱਜ ਇਸ ਵਿਰੋਧ ਕਾਰਨ ਪਾਕਿਸਤਾਨ ਦੇ ਸਿੱਖ ਫਿਰਕੇ ਦੇ ਲੋਕਾਂ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਸ੍ਰੀ ਨਨਕਾਣਾ ਸਾਹਿਬ, ਹਸਨ ਅਬਦਾਲ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਅਤੇ ਪੇਸ਼ਾਵਰ ’ਚ ਪਾਕਿਸਤਾਨ ਸਰਕਾਰ ਦੇ ਖਿਲਾਫ ਜਲੂਸ ਕੱਢੇ ਅਤੇ ਮੰਗ ਪੱਤਰ ਦਿੱਤੇ। ਸਿੱਖ ਫਿਰਕੇ ਦੇ ਲੋਕ ਦੋਸ਼ ਲਗਾ ਰਹੇ ਸੀ ਕਿ ਪੁਲਸ ਜਾਣਬੁੱਝ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਹੈ।


author

Vandana

Content Editor

Related News