ਰੋਮ ਵਿਖੇ ਪ੍ਰਵਾਸੀਆਂ ਦੇ ਹੱਕਾਂ ਲਈ ਰੋਸ ਮੁਜਾਹਰਾ 25 ਨੂੰ : ਹਜਾਰਾ, ਅਟਵਾਲ
Monday, Feb 19, 2024 - 02:24 PM (IST)
ਮਿਲਾਨ (ਸਾਬੀ ਚੀਨੀਆ): ਬਹੁਤ ਸਾਰੇ ਭਾਰਤੀ ਅਤੇ ਹੋਰਨਾਂ ਮੁਲਕਾਂ ਦੇ ਬਸ਼ਿੰਦੇ ਆਪਣਾ ਭਵਿੱਖ ਵਧੀਆ ਬਣਾਉਣ ਲਈ ਇਟਲੀ ਦੇਸ਼ ਵਿੱਚ ਆਉਣ ਦਾ ਸੁਪਨਾ ਸਜਾਈ ਬੈਠੇ ਹਨ। ਪਰ ਇਟਲੀ ਵਿਚਲੇ ਪ੍ਰਵਾਸੀਆਂ ਨੂੰ ਆਪਣੇ ਹੱਕਾਂ ਲਈ ਕਦੇ ਮਾਲਕਾਂ ਅਤੇ ਕਦੇ ਸਰਕਾਰਾਂ ਨਾਲ ਸੰਘਰਸ਼ ਕਰਨਾ ਪੈਂਦਾ ਹੈ। ਇਟਲੀ ਵਿੱਚ ਗੋਰੇ ਮਾਲਕਾਂ ਵੱਲੋ ਵਿਦੇਸ਼ੀ ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਸੰਸਥਾਵਾਂ ਵੱਲੋਂ ਇਟਲੀ ਦੀ ਰਾਜਧਾਨੀ ਰੋਮ ਵਿਖੇ ਪ੍ਰਵਾਸੀਆਂ ਦੇ ਹੱਕਾਂ ਲਈ ਮੁਜਾਹਰਾ 25 ਫਰਵਰੀ ਨੂੰ ਉਲੀਕਿਆ ਗਿਆ ਹੈ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ "ਇੰਡੀਅਨ ਕਮਿਊਨਿਟੀ ਇਨ ਲਾਸੀਓ, ਨਾਮੀ ਸੰਸਥਾ ਦੇ ਪ੍ਰਧਾਨ ਗੁਰਮੁੱਖ ਸਿੰਘ ਹਜਾਰਾ ਅਤੇ ਸ਼ਹੀਦ ਭਗਤ ਸਿੰਘ ਸਭਾ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਬੌਬੀ ਅਟਵਾਲ ਨੇ ਦੱਸਿਆ ਕਿ 25 ਫਰਵਰੀ ਨੂੰ ਦਿਨ ਐਤਵਾਰ ਦੁਪਹਿਰ 2 ਵਜੇ ਇਟਲੀ ਵੱਸਦੇ ਪ੍ਰਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਇਟਲੀ ਮਜ਼ਦੂਰਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲਿਆਂ ਯੂਨੀਅਨ ਫਲਾਈ, ਸੀਜੀ ਐਲ, ਓਈਲਾ ਵਿਲੋ ਪਿਆਸਾ ਵਿਤੋਰੀੳ ਤੋਂ ਜਲੂਸ ਦੇ ਰੂਪ ਵਿੱਚ ਰੋਸ ਮੁਜ਼ਾਹਰਾ ਪਿਆਸਾ ਵਨੇਸੀਆ ਤੱਕ ਕੱਢਿਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਮੋਰੱਕੋ ਦੀ ਜਲ ਸੈਨਾ ਨੇ ਐਟਲਾਂਟਿਕ ਤੱਟ ਤੋਂ ਬਚਾਏ 141 ਪ੍ਰਵਾਸੀ
ਜਿਸ ਵਿਚ ਪ੍ਰਵਾਸੀਆਂ ਦੀਆਂ ਮੂਲ ਮੰਗਾਂ ਜਿਵੇਂ ਇਟਲੀ ਵਿੱਚ ਵਰਕ ਪਰਮਿਟ ਦੇ ਨਵੀਨੀਕਰਨ ਲਈ ਬਹੁਤ ਲੰਮਾ ਸਮਾਂ ਉਡੀਕ ਕਰਨੀ ਪੈ ਰਹੀ, ਫਿੰਗਰ ਪ੍ਰਿੰਟ ਲਈ ਲੰਮੀਆਂ ਤਰੀਕਾਂ ਦਾ ਮਿਲਣਾ, ਦੂਸਰੇ ਦੇਸ਼ਾਂ ਤੋ ਆਏ 9 ਮਹੀਨਿਆਂ ਜਾਂ ਪੱਕੇ ਪੇਪਰਾਂ ਤੇ ਆਈਆਂ ਫੈਮਲੀਆਂ ਦਾ ਪੇਪਰ ਵਰਕ ਸਹੀ ਟਾਇਮ 'ਤੇ ਨਾ ਹੋਣ ਕਰਨ ਸਬੰਧੀ ਤਾਣੀ ਉਲਝੀ ਪਈ ਹੈ, ਲਈ ਇਹ ਰੋਸ ਮੁਜ਼ਾਹਰਾ ਕਰਨਾ ਸਮੇਂ ਦੀ ਲੋੜ ਬਣ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।