ਗਿਲਗਿਤ ਬਾਲਟਿਸਤਾਨ ’ਚ ਪਾਕਿ ਏਅਰ ਫੋਰਸ ਖਿਲਾਫ ਪ੍ਰਦਰਸ਼ਨ
Tuesday, Jun 22, 2021 - 01:44 PM (IST)
ਪੇਸ਼ਾਵਰ– ਪਾਕਿਸਤਾਨ ਦੇ ਗਿਲਗਿਤ ਬਾਲਟਿਸਤਾਲ ਦੇ ਸਕਾਰਦੂ ’ਚ ਸਥਾਨਕ ਲੋਕਾਂ ਅਤੇ ਸੰਗਠਨਾਂ ਨੇ ਐਤਵਾਰ ਅਤੇ ਸੋਮਵਾਰ ਨੂੰ ਏਅਰ ਫੋਰਸ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਲੋਕਾਂ ਦਾ ਦੋਸ਼ ਹੈ ਕਿ ਪਾਕਿਸਤਾਨੀ ਏਅਰ ਫੋਰਸ (PAF) ਦੁਆਰਾ ਸਕਾਰਦੂ ਹਵਾਈਅੱਡੇ ਦੇ ਵਿਸਤਾਰ ਲਈ ਜ਼ਬਰਦਸਤੀ ਜ਼ਮੀਨ ਐਕੁਆਇਰ ਕੀਤੀ ਗਈ ਅਤੇ ਮੁਆਵਜ਼ਾ ਨਹੀਂ ਦਿੱਤਾ ਗਿਆ। ਪੀ.ਐੱਫ.ਏ. ਨੇ ਐਕੁਆਇਰ ਖਾਲ੍ਹੀ ਥਾਂ ਨੂੰ ਸਰਕਾਰੀ ਜ਼ਮੀਨ ਐਲਾਨ ਕਰ ਦਿੱਤਾ ਹੈ, ਜਿਸ ਲਈ ਮੁਆਵਜ਼ੇ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਲੋਕ ਐਕੁਆਇਰ ਜ਼ਮੀਨ ਬਦਲੇ ਪ੍ਰਤੀ ਕਲਾਨ (ਜ਼ਮੀਨ ਦਾ ਪੈਮਾਨਾ) 2.5 ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਇਸ ਵਿਚਕਾਰ ਯੁਨਾਈਟਿਡ ਕਸ਼ਮੀਰ ਪੀਪੁਲਜ਼ ਨੈਸ਼ਨਲ ਪਾਰਟੀ (ਯੂ.ਕੇ.ਪੀ.ਐੱਨ.ਪੀ.) ਨੇ ਗੁਲਾਮ ਕਸ਼ਮੀਰ ਅਤੇ ਗਿਲਗਿਤ ਬਾਲਟਿਸਤਾਨ ’ਚ ਮਨੁੱਖੀ ਅਧਿਕਾਰਾਂ ਦੇ ਉਲੰਘਣ ’ਤੇ ਚਿੰਤਾ ਜਤਾਈ ਹੈ। ਯੂ.ਕੇ.ਪੀ.ਐੱਨ.ਪੀ. ਨੇ ਜਨੇਵਾ ’ਚ ਹੋਣ ਵਾਲੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 47ਵੇਂ ਸੈਸ਼ਨ ਦੇ ਪਹਿਲੇ ਪ੍ਰੀਸ਼ਦ ਦੇ ਹਾਈ ਕਮਿਸ਼ਨਰ ਨੂੰ ਲਿਖੀ ਗਈ ਚਿੱਠੀ ’ਚ ਲੋਕਾਂ ਦਾ ਦਰਦ ਬਿਆਨ ਕੀਤਾ ਹੈ।
ਚਿੱਠੀ ਮੁਤਾਬਕ, ਗੁਲਾਮ ਕਸ਼ਮੀਰ ਅਤੇ ਗਿਲਗਿਤ ਬਾਲਟਿਸਤਾਨ ਦੇ ਸਥਾਨਕ ਲੋਕਾਂ ਨੂੰ ਕੋਈ ਵੀ ਰਾਜਨੀਤਿਕ ਅਧਿਕਾਰ ਪ੍ਰਾਪਤ ਨਹੀਂ ਹੈ। ਮਨੁੱਖੀ ਅਧਿਕਾਰ ਸੰਸਥਾ ਦੱਸ ਚੁੱਕੀ ਹੈ ਕਿ ਇੱਥੋਂ ਦੀ ਸਰਕਾਰ ਲੋਕਤਾਂਤਰਿਕ ਆਜ਼ਾਦੀ ਦਾ ਦਮਨ ਕਰਦੀ ਹੈ ਅਤੇ ਪ੍ਰੈੱਸ ਦਾ ਗਲਾ ਘੋਟਦੀ ਹੈ। ਇਨ੍ਹਾਂ ਇਲਾਕਿਆਂ ’ਚ ਵਿਅਕਤੀ ਦੀ ਆਜ਼ਾਦੀ ’ਤੇ ਲੋਕ ਲਗਾਉਣਾ ਸਰਕਾਰ ਦੀਆਂ ਨਿਤੀਆਂ ’ਚ ਸ਼ਾਮਲ ਹੈ। ਪਿਛਲੇ 74 ਸਾਲਾਂ ’ਚ ਇਨ੍ਹਾਂ ਇਲਾਕਿਆਂ ਦਾ ਕੋਈ ਵਿਕਾਸ ਨਹੀਂ ਹੋਇਆ। ਇੱਥੋਂ ਤਕ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਸੀਬ ਨਹੀਂ ਹਨ।