ਇੰਡੋਨੇਸ਼ੀਆ: ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਪ੍ਰਦਰਸ਼ਨ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ

Wednesday, Sep 07, 2022 - 03:19 AM (IST)

ਇੰਡੋਨੇਸ਼ੀਆ: ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਪ੍ਰਦਰਸ਼ਨ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ

ਜਕਾਰਤਾ : ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਈਂਧਨ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ। ਇੰਡੋਨੇਸ਼ੀਆ 'ਚ ਸ਼ਨੀਵਾਰ ਨੂੰ ਈਂਧਨ ਦੀਆਂ ਕੀਮਤਾਂ ਕਰੀਬ 30 ਫ਼ੀਸਦੀ ਵਧ ਗਈਆਂ ਕਿਉਂਕਿ ਸਰਕਾਰੀ ਸਬਸਿਡੀਆਂ 'ਚ ਕਟੌਤੀ ਕੀਤੀ ਗਈ ਸੀ। ਇਸ ਸਬਸਿਡੀ ਕਾਰਨ ਇੰਡੋਨੇਸ਼ੀਆ ਵਿੱਚ ਮਹਿੰਗਾਈ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤ ਹੇਠਲੇ ਪੱਧਰ 'ਤੇ ਰਹੀ ਹੈ। ਪਿਛਲੇ ਕਈ ਹਫ਼ਤਿਆਂ ਤੋਂ ਇਹ ਡਰ ਸੀ ਕਿ ਸਰਕਾਰੀ ਮਾਲਕੀ ਵਾਲੀ ਤੇਲ ਅਤੇ ਗੈਸ ਕੰਪਨੀ ਪਰਟਾਮਿਨਾ ਸਬਸਿਡੀ ਵਾਲੇ Pearlite RON-90 ਈਂਧਨ ਦੀ ਕੀਮਤ ਵਿੱਚ ਭਾਰੀ ਵਾਧਾ ਕਰ ਸਕਦੀ ਹੈ।

ਇਹ ਵੀ ਪੜ੍ਹੋ : ਆਨਲਾਈਨ ਨੌਕਰੀ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰ ਨੋਇਡਾ ਤੋਂ ਗ੍ਰਿਫ਼ਤਾਰ

ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਸ਼ਨੀਵਾਰ ਤੋਂ ਲਾਗੂ ਹੋ ਗਿਆ ਹੈ। ਮਹਿੰਗਾਈ ਵਧਣ ਦੀ ਸੰਭਾਵਨਾ ਨੂੰ ਦੇਖਦਿਆਂ ਗੈਸ ਸਟੇਸ਼ਨਾਂ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇੰਡੋਨੇਸ਼ੀਆ ਵਿੱਚ ਤੇਲ ਦੀਆਂ ਕੀਮਤਾਂ 8 ਸਾਲਾਂ ਵਿੱਚ ਪਹਿਲੀ ਵਾਰ ਵਧੀਆਂ ਹਨ। ਇਹ ਪੈਟਰੋਲ ਲਈ 51 ਸੈਂਟ ਤੋਂ ਵਧ ਕੇ 67 ਸੈਂਟ ਅਤੇ ਡੀਜ਼ਲ ਲਈ 35 ਸੈਂਟ ਤੋਂ 46 ਸੈਂਟ ਹੋ ਗਿਆ ਹੈ। ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕਿਹਾ ਕਿ ਦੇਸ਼ ਦੀਆਂ ਊਰਜਾ ਸਬਸਿਡੀਆਂ ਇਸ ਸਾਲ ਲਗਭਗ 3 ਗੁਣਾ ਵੱਧ ਕੇ 34 ਬਿਲੀਅਨ ਡਾਲਰ ਹੋ ਗਈਆਂ ਹਨ। ਇਸ ਕਾਰਨ ਉਨ੍ਹਾਂ ਨੂੰ ਈਂਧਨ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਲੈਣਾ ਪਿਆ।

BREAKING: Protests and clashes erupt in Indonesia over high cost of living following government decision to raise fuel prices by 30% 🚨

Police retreating.

🔊 pic.twitter.com/yl4awVAuBZ

— Wall Street Silver (@WallStreetSilv) September 5, 2022


ਰਾਜਧਾਨੀ ਜਕਾਰਤਾ 'ਚ ਪੁਲਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ ਅਤੇ ਕਰਮਚਾਰੀਆਂ ਦੇ ਸਮੂਹਾਂ ਦੁਆਰਾ ਮੰਗਲਵਾਰ ਨੂੰ ਇਕ ਯੋਜਨਾਬੱਧ ਪ੍ਰਦਰਸ਼ਨ ਤੋਂ ਪਹਿਲਾਂ ਸੈਂਕੜੇ ਪੈਟਰੋਲ ਸਟੇਸ਼ਨਾਂ 'ਤੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਵਿਦਿਆਰਥੀਆਂ ਅਤੇ ਵਰਕਰਾਂ ਨੇ ਖਾਣ-ਪੀਣ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਗੁੱਸਾ ਕੱਢਿਆ ਤੇ ਸ਼ਨੀਵਾਰ ਅਤੇ ਸੋਮਵਾਰ ਨੂੰ ਰੈਲੀਆਂ ਕੱਢੀਆਂ ਤੇ ਟਾਇਰ ਸਾੜ ਕੇ ਸੜਕਾਂ ਜਾਮ ਕੀਤੀਆਂ। ਦੱਸ ਦੇਈਏ ਕਿ ਕਿੰਜਨਤਾ ਅਜੇ ਵੀ ਕੋਵਿਡ-19 ਦੇ ਪ੍ਰਭਾਵਾਂ ਨਾਲ ਜੂਝ ਰਹੀ ਹੈ।

ਇਹ ਵੀ ਪੜ੍ਹੋ : ਸੁਰੱਖਿਆ 'ਚ ਸੰਨ੍ਹ! ਸਾਲ ਦੇ ਪਹਿਲੇ 240 ਦਿਨਾਂ ਦੌਰਾਨ ਕਪੂਰਥਲਾ ਜੇਲ੍ਹ 'ਚੋਂ ਬਰਾਮਦ ਹੋਏ 150 ਮੋਬਾਈਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News