ਪਾਕਿਸਤਾਨ ''ਚ ਭਗਵਦ ਗੀਤਾ ਅਤੇ ਬਾਈਬਲ ਨੂੰ ਕੰਠ ਕਰਨ ਵਾਲੇ ਕੈਦੀਆਂ ਲਈ ਸਰਕਾਰ ਨੇ ਰੱਖਿਆ ਵੱਡਾ ਪ੍ਰਸਤਾਵ

Saturday, Aug 06, 2022 - 01:01 PM (IST)

ਪਾਕਿਸਤਾਨ ''ਚ ਭਗਵਦ ਗੀਤਾ ਅਤੇ ਬਾਈਬਲ ਨੂੰ ਕੰਠ ਕਰਨ ਵਾਲੇ ਕੈਦੀਆਂ ਲਈ ਸਰਕਾਰ ਨੇ ਰੱਖਿਆ ਵੱਡਾ ਪ੍ਰਸਤਾਵ

ਪੇਸ਼ਾਵਰ : ਪਾਕਿਸਤਾਨ ਵਿੱਚ ਭਗਵਦ ਗੀਤਾ ਅਤੇ ਬਾਈਬਲ ਨੂੰ ਯਾਦ ਕਰਨ ਵਾਲੇ ਕੈਦੀਆਂ ਲਈ ਸਰਕਾਰ ਨੇ ਇੱਕ ਵੱਡਾ ਪ੍ਰਸਤਾਵ ਰੱਖਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਨਵ-ਨਿਯੁਕਤ ਸਰਕਾਰ ਨੇ ਘੱਟ ਗਿਣਤੀ ਭਾਈਚਾਰਿਆਂ ਦੇ ਕੈਦੀਆਂ ਨੂੰ ਉਨ੍ਹਾਂ ਦੇ ਪਵਿੱਤਰ ਗ੍ਰੰਥਾਂ ਨੂੰ ਯਾਦ ਕਰਨ 'ਤੇ ਸਜ਼ਾਵਾਂ ਘਟਾਉਣ ਦਾ ਪ੍ਰਸਤਾਵ ਕੀਤਾ ਹੈ। ਪੰਜਾਬ ਸੂਬੇ ਦੇ ਗ੍ਰਹਿ ਵਿਭਾਗ ਨੇ ਵੀਰਵਾਰ ਨੂੰ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੂੰ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਈਸਾਈ, ਹਿੰਦੂ ਅਤੇ ਸਿੱਖ ਕੈਦੀਆਂ ਲਈ ਸਜ਼ਾ ਮਿਆਦ ਵਿਚ ਤਿੰਨ ਤੋਂ 6 ਮਹੀਨੇ ਦੀ ਛੋਟ ਲਈ ਇਕ 'ਸਮਰੀ' ਭੇਜੀ ਹੈ।

ਇਹ ਵੀ ਪੜ੍ਹੋ : ਲਾਗਤ ਵਧਣ ਕਾਰਨ ਮਹਿੰਗੀ ਹੋਈ ਰੱਖੜੀ, ਜਾਣੋ ਇਸ ਸਾਲ ਦੇ ਕਾਰੋਬਾਰ ਕੀ ਹੈ ਇਸ ਦਾ ਅਸਰ

ਇੱਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ, "ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸਾਈ ਅਤੇ ਹਿੰਦੂ ਕੈਦੀਆਂ ਨੂੰ ਉਨ੍ਹਾਂ ਦੇ ਪਵਿੱਤਰ ਗ੍ਰੰਥ - ਬਾਈਬਲ ਅਤੇ ਭਗਵਦ ਗੀਤਾ - ਨੂੰ ਯਾਦ ਕਰਨ 'ਤੇ ਸਜ਼ਾ ਦੀ ਮਿਆਦ ਵਿੱਚ ਤਿੰਨ ਤੋਂ ਛੇ ਮਹੀਨੇ ਦੀ ਛੋਟ ਦੇਣ ਦਾ ਪ੍ਰਸਤਾਵ ਦੇਣ ਲ਼ਈ ਮੁੱਖ ਮੰਤਰੀ ਨੂੰ ਇਕ 'ਸਾਰਾਂਸ਼' ਭੇਜਿਆ ਹੈ।" ਪੰਜਾਬ ਦੀ ਜੇਲ੍ਹ ਸੇਵਾ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਪਵਿੱਤਰ ਕੁਰਾਨ ਨੂੰ ਯਾਦ ਕਰਨ ਵਾਲੇ ਮੁਸਲਿਮ ਕੈਦੀਆਂ ਨੂੰ ਸਜ਼ਾ ਦੀ ਮਿਆਦ ਵਿਚ ਛੇ ਮਹੀਨੇ ਤੋਂ ਦੋ ਸਾਲ ਤੱਕ ਦੀ ਛੋਟ ਮਿਲ ਸਕਦੀ ਹੈ। ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ 'ਸਾਰਾਂਸ਼' ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ਇਸ ਤੋਂ ਬਾਅਦ ਗ੍ਰਹਿ ਵਿਭਾਗ  ਹਿੰਦੂ ਅਤੇ ਇਸਾਈ ਕੈਦੀਆਂ ਦੀ ਸਜ਼ਾ ਮਿਆਦ ਵਿਚ ਕਮੀ ਸਬੰਧੀ ਸੂਚਨਾ ਜਾਰੀ ਕਰੇਗਾ।

ਉਨ੍ਹਾਂ ਕਿਹਾ ਕਿ ਇਹ ਕਦਮ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਕੈਦੀਆਂ ਨੂੰ ਆਪਣੇ ਪਵਿੱਤਰ ਗ੍ਰੰਥਾਂ ਦਾ ਅਧਿਐਨ ਕਰਨ ਲਈ ਪ੍ਰੇਰਿਤ ਕਰੇਗਾ। ਮਾਰਚ ਵਿੱਚ ਲਾਹੌਰ ਹਾਈ ਕੋਰਟ ਨੇ ਘੱਟ ਗਿਣਤੀ ਕੈਦੀਆਂ ਦੀ ਸਜ਼ਾ ਮੁਆਫ਼ੀ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਸੀ। ਇਕ ਈਸਾਈ ਪਟੀਸ਼ਨਰ ਨੇ ਪਾਕਿਸਤਾਨ ਜੇਲ੍ਹ ਨਿਯਮਾਂ 1978 ਦੇ ਨਿਯਮ 215 ਦੇ ਤਹਿਤ ਮੁਸਲਮਾਨਾਂ ਨੂੰ ਦਿੱਤੀ ਗਈ ਛੋਟ ਦਾ ਹਵਾਲਾ ਦਿੰਦੇ ਹੋਏ ਦੂਜੇ ਧਰਮਾਂ ਦੇ ਕੈਦੀਆਂ ਲਈ ਵੀ ਇਸੇ ਤਰ੍ਹਾਂ ਦੀ ਛੋਟ ਦੀ ਬੇਨਤੀ ਕੀਤੀ ਸੀ। ਸਰਕਾਰੀ ਅਨੁਮਾਨਾਂ ਅਨੁਸਾਰ ਪੰਜਾਬ ਸੂਬੇ ਦੀਆਂ 34 ਜੇਲ੍ਹਾਂ ਵਿੱਚ ਇਸ ਵੇਲੇ ਇਸਾਈ, ਹਿੰਦੂ ਅਤੇ ਸਿੱਖ ਸਮੇਤ 1,188 ਘੱਟ ਗਿਣਤੀ ਕੈਦੀ ਬੰਦ ਹਨ।

ਇਹ ਵੀ ਪੜ੍ਹੋ : ਹੁਣ ਹੋਟਲ, ਹਵਾਈ ਅਤੇ ਰੇਲ ਬੁਕਿੰਗ ਰੱਦ ਕਰਨਾ ਹੋਵੇਗਾ ਮਹਿੰਗਾ, ਪੈਨਲਟੀ 'ਤੇ ਲੱਗੇਗਾ  GST

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News