ਉੱਘੀ ਸ਼ਖ਼ਸੀਅਤ ਬਾਪੂ ਜਗਜੀਤ ਸਿੰਘ ਥਿੰਦ ਦਾ ਹੋਇਆ ਦੇਹਾਂਤ
Sunday, Oct 03, 2021 - 11:57 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜ਼ਨੋ ਏਰੀਏ ਦੀ ਉੱਘੀ ਸ਼ਖ਼ਸੀਅਤ ਬਾਪੂ ਜਗਜੀਤ ਸਿੰਘ ਥਿੰਦ ਅੱਜ 91 ਸਾਲ ਦੀ ਉਮਰ ਭੋਗਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਬਾਪੂ ਜੀ ਨੇ ਲੰਮਾ ਸਮਾਂ ਕਰਮਨ ਵਿਖੇ ਆਪਣੀ ਪੱਤਰਕਾਰਤਾ ਦੇ ਜ਼ਰੀਏ ਸੇਵਾਵਾਂ ਨਿਭਾਉਂਦਿਆਂ ਪੰਜਾਬੀ ਕਮਿਊਨਿਟੀ ਦੀ ਨਿੱਠਕੇ ਸੇਵਾ ਕੀਤੀ। ਬਾਪੂ ਜੀ ਨੇ 23 ਸਾਲ ਬਿੰਜਲ ਪਿੰਡ ਦੀ ਸਰਪੰਚੀ ਕੀਤੀ। ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹੇ।
1931 ਵਿੱਚ ਜਨਮੇ ਬਾਪੂ ਜਗਜੀਤ ਸਿੰਘ ਥਿੰਦ ਨੇ ਉਹਨਾਂ ਸਮਿਆਂ ਵਿੱਚ ਉਚੇਰੀ ਵਿੱਦਿਆ ਹਾਸਲ ਕੀਤੀ ਜਦੋਂ ਪੰਜਾਬ ਵਿੱਚ ਦੂਰ ਦੁਰਾਡੇ ਤੱਕ ਸਕੂਲ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਸੀ। ਕਰਮਨ ਸ਼ਹਿਰ ਵਿੱਚ ਪੰਜਾਬੀ ਲਾਇਬ੍ਰੇਰੀ ਬਣਾਉਣ ਦਾ ਸਿਹਰਾ ਵੀ ਬਾਪੂ ਜਗਜੀਤ ਸਿੰਘ ਥਿੰਦ ਸਿਰ ਜਾਂਦਾ ਹੈ। ਬਾਪੂ ਜੀ ਬਹੁਤ ਮਿਲਾਪੜੇ ਸੁਭਾ ਦੇ ਇਨਸਾਨ ਸਨ। ਉਹਨਾਂ ਦੀ ਦੇਹ ਦਾ ਸਸਕਾਰ ਮਿਤੀ 8 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿਖੇ ਦੁਪਿਹਰ 11 ਤੋਂ 1 ਵਜੇ ਦਰਮਿਆਨ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਅਨੰਦਗੜ ਸਹਿਬ ਕਰਮਨ ਵਿੱਖੇ ਪਵੇਗਾ।
ਪੜ੍ਹੋ ਇਹ ਅਹਿਮ ਖਬਰ- ਸ਼ਾਨਦਾਰ : 8 ਸਾਲਾ ਬੱਚੀ ਬਣੀ 'ਖਗੋਲ ਵਿਗਿਆਨੀ', ਨਾਸਾ ਲਈ ਖੋਜੇ Asteroid
ਵਧੇਰੇ ਜਾਣਕਾਰੀ ਲਈ ਕਾਲ ਸੁਰਿੰਦਰ ਸਿੰਘ ਥਿੰਦ (ਪੁੱਤਰ) 559 892 8354 ਜਾਂ ਮਹਿੰਦਰ ਸਿੰਘ ਬਦੇਸ਼ਾ (ਜਵਾਈ) 559 755 4478 । ਅਸੀਂ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ ਥਿੰਦ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ। ਫਰਿਜ਼ਨੋ ਏਰੀਏ ਦੇ ਸਾਰੇ ਪੰਜਾਬੀ ਭਾਈਚਾਰੇ ਨੂੰ ਬਾਪੂ ਜਗਜੀਤ ਸਿੰਘ ਥਿੰਦ ਦੇ ਤੁਰ ਜਾਣ ਨਾਲ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।