ਨਿਊਯਾਰਕ ਦੇ ਗ੍ਰਾਊਂਡ ਜ਼ੀਰੋ ''ਤੇ 9/11 ਦੀ ਬਰਸੀ ''ਤੇ ਪ੍ਰੋਗਰਾਮ ਸ਼ੁਰੂ
Saturday, Sep 11, 2021 - 10:01 PM (IST)
ਨਿਊਯਾਰਕ-ਅਮਰੀਕਾ ਦੇ ਨਿਊਯਾਰਕ 'ਚ 9/11 ਦੀ ਬਰਸੀ 'ਤੇ ਸ਼ਨੀਵਾਰ ਨੂੰ ਗ੍ਰਾਊਂਡ ਜ਼ੀਰੋ (ਜਿਥੇ ਤੱਕ ਅੱਤਵਾਦੀ ਹਮਲੇ ਨਾਲ ਨੁਕਸਾਨੀ ਇਮਾਰਤ ਸੀ) 'ਤੇ ਘੰਟੀ ਵੱਜਣ ਅਤੇ ਕੁਝ ਪਲਾਂ ਲਈ ਮੌਣ ਧਾਰਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਨਿਊਯਾਰਕ ਦੇ 11 ਸਤੰਬਰ ਯਾਦਗਾਰ ਪਲਾਜ਼ਾ 'ਚ ਰਾਸ਼ਟਰਪਤੀ ਜੋਅ ਬਾਈਡੇਨ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬਿਲ ਕਲਿੰਟਨ, ਕਾਂਗਰਸ ਦੇ ਮੈਂਬਰ ਅਤੇ ਹੋਰ ਹਸਤੀਆਂ ਅਤੇ ਪੀੜਤਾਂ ਦੇ ਪਰਿਵਾਰ ਇਕੱਠੇ ਹੋਏ ਹਨ।
ਇਹ ਵੀ ਪੜ੍ਹੋ : ਕਾਬੁਲ ਹਮਲੇ 'ਚ ਮਾਰੇ ਗਏ ਅਮਰੀਕੀ ਸੈਨਿਕਾਂ ਦਾ ਕੀਤਾ 'ਪਰਪਲ ਹਾਰਟਜ਼' ਮੈਡਲ ਨਾਲ ਸਨਮਾਨ
ਇਹ ਯਾਦਗਾਰ ਉਸ ਸਥਾਨ 'ਤੇ ਬਣੀ ਹੈ ਜਿਥੇ ਵਰਲਡ ਟ੍ਰੇਡ ਸੈਂਟਰ ਦੀਆਂ ਦੋ ਬਹੁਮੰਜ਼ਿਲਾਂ ਇਮਾਰਤਾਂ ਸਨ ਜਿਸ ਨੂੰ ਅੱਤਵਾਦੀਆਂ ਨੇ ਅਗਵਾ ਕੀਤੇ ਜਹਾਜ਼ਾਂ ਨਾਲ ਟਕਰਾਉਣ ਤੋਂ ਬਾਅਦ ਤਬਾਹ ਕਰ ਦਿੱਤਾ ਸੀ। ਪੈਂਟਾਗਨ ਅਤੇ ਪੈਂਸੀਲਵੇਨੀਆ ਦੇ ਸ਼ੈਂਸਕਵਿਲੀ 'ਚ ਵੀ ਪ੍ਰੋਗਰਾਮ ਆਯੋਜਿਕ ਕੀਤੇ ਗਏ ਹਨ ਜਿਥੇ 9/11 ਦੇ ਸਾਜ਼ਿਸ਼ਕਰਤਾਵਾਂ ਵੱਲੋਂ ਅਗਵਾ ਕੀਤੇ ਹੋਰ ਦੋ ਜਹਾਜ਼ ਡਿੱਗੇ ਸਨ। ਰਾਸ਼ਟਰਪਤੀ ਬਾਈਡੇਨ ਦੇ ਤਿੰਨਾਂ ਥਾਵਾਂ 'ਤੇ ਜਾ ਕੇ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਹੈ ਜਦਕਿ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ. ਬੂਸ਼ ਪੈਂਸ਼ੀਲਵੇਨੀਆ 'ਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ।
ਇਹ ਵੀ ਪੜ੍ਹੋ : 21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।