ਅਮਰੀਕਾ ਸਥਿਤ ਭਾਰਤੀ ਦੂਤਾਵਾਸ ''ਚ ਲਗਾਈ ਗਈ ਪ੍ਰਦਰਸ਼ਨੀ, ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਉਤਪਾਦ ਕੀਤੇ ਪ੍ਰਦਰਸ਼ਿਤ
Sunday, Apr 16, 2023 - 04:56 PM (IST)
ਵਾਸ਼ਿੰਗਟਨ (ਬਿਊਰੋ)- ਅਮਰੀਕਾ 'ਚ ਸ਼ਨੀਵਾਰ ਨੂੰ ਭਾਰਤੀ ਦੂਤਾਵਾਸ 'ਚ ਆਯੋਜਿਤ ਇਕ ਪ੍ਰਦਰਸ਼ਨੀ 'ਚ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਈ ਉਤਪਾਦ ਪ੍ਰਦਰਸ਼ਿਤ ਕੀਤੇ ਗਏ। ਇਸ ਪ੍ਰਦਰਸ਼ਨੀ ਦੌਰਾਨ ਅਮਰੀਕਾ ਦੀ ਵਣਜ ਮੰਤਰੀ ਜੀਨਾ ਰਾਇਮੰਡੋ, ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਦੇਸ਼ ਭਰ ਤੋਂ ਸੈਂਕੜੇ ਭਾਰਤੀ-ਅਮਰੀਕੀ ਨਾਗਰਿਕਾਂ ਨੇ ਇੱਥੇ ਇੰਡੀਆ ਹਾਊਸ 'ਚ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੀਤੇ ਵੱਡੇ ਖ਼ੁਲਾਸੇ
ਇੰਡੀਆ ਹਾਊਸ ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਸਰਕਾਰੀ ਰਿਹਾਇਸ਼ ਹੈ। ਰਾਇਮੰਡੋ ਨੇ ਭਾਰਤ ਤੋਂ ਇਨ੍ਹਾਂ ਉਤਪਾਦਾਂ ਦੀ ਵਿਭਿੰਨਤਾ 'ਚ ਡੂੰਘੀ ਦਿਲਚਸਪੀ ਦਿਖਾਈ, ਜਿਸ 'ਚ ਮਧੂਬਨੀ ਪੇਂਟਿੰਗ, ਲੱਕੜ ਦੇ ਉਤਪਾਦਾਂ ਤੋਂ ਲੈ ਕੇ ਦਾਰਜੀਲਿੰਗ, ਨੀਲਗਿਰੀ, ਅਸਾਮ ਦੀ ਚਾਹ, ਕਾਂਚੀਪੁਰਮ ਸਾੜੀਆਂ ਅਤੇ ਕਸ਼ਮੀਰੀ ਸਕਾਰਫ਼ ਆਦਿ ਸ਼ਾਮਲ ਹਨ। ਅਮਰੀਕਾ 'ਚ ਪਹਿਲੀ ਵਾਰ ਇਸ ਤਰ੍ਹਾਂ ਭਾਰਤੀ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਪਾਰਾ 40 ਡਿਗਰੀ ਤੋਂ ਪਾਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸ਼ਹਿਰਾਂ ਨੂੰ ‘ਹੀਟ ਵੇਵ’ ਰੈੱਡ ਅਲਰਟ ਜਾਰੀ