ਪਾਕਿਸਤਾਨ: ਤੀਰਥ ਯਾਤਰਾ ਲਈ ਭਾਰਤ ''ਚ ਦਾਖਲ ਹੋਣ ਤੋਂ ਪਹਿਲਾਂ ਹਿੰਦੂ ਨੌਜਵਾਨ ਅਗਵਾ
Friday, Feb 28, 2025 - 06:24 PM (IST)

ਕਰਾਚੀ (ਏਜੰਸੀ)- ਪਾਕਿਸਤਾਨ ਵਿੱਚ ਇੱਕ ਹਿੰਦੂ ਨੌਜਵਾਨ ਨੂੰ ਕੁਝ ਅਣਪਛਾਤੇ ਲੋਕਾਂ ਨੇ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਅਤੇ ਉਸਦਾ ਪਰਿਵਾਰ ਭਾਰਤ ਦੀ ਯਾਤਰਾ ਲਈ ਵਾਹਗਾ ਸਰਹੱਦ ਪਾਰ ਕਰਨ ਜਾ ਰਹੇ ਸਨ। ਇਹ ਦਾਅਵਾ ਕਰਦੇ ਹੋਏ, ਨੌਜਵਾਨ ਦੀ ਭੈਣ ਨੇ ਪਾਕਿਸਤਾਨ ਦੇ ਫੌਜ ਮੁਖੀ ਅਤੇ ਸਰਕਾਰ ਨੂੰ ਉਸਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਨਿਰਮਲਾ ਨੇ ਕਿਹਾ ਕਿ ਉਸਦੇ ਭਰਾ ਓਮ ਪ੍ਰਕਾਸ਼ ਕੁਮਾਰ ਨੂੰ 21 ਫਰਵਰੀ ਨੂੰ ਲਾਹੌਰ ਵਾਲੇ ਪਾਸੇ ਵਾਹਗਾ ਸਰਹੱਦ 'ਤੇ ਇਮੀਗ੍ਰੇਸ਼ਨ ਦਫ਼ਤਰ ਤੋਂ ਅਗਵਾ ਕਰ ਲਿਆ ਗਿਆ ਅਤੇ ਉਹ ਅਜੇ ਵੀ ਲਾਪਤਾ ਹੈ। ਇਹ ਪਰਿਵਾਰ ਕਰਾਚੀ ਤੋਂ ਲਗਭਗ 230 ਕਿਲੋਮੀਟਰ ਉੱਤਰ-ਪੂਰਬ ਵਿੱਚ ਦੱਖਣੀ ਸਿੰਧ ਸੂਬੇ ਦੇ ਮੀਰਪੁਰਖਾਸ ਵਿੱਚ ਰਹਿੰਦਾ ਹੈ।
ਇਹ ਵੀ ਪੜ੍ਹੋ: ਅਮਰੀਕਾ ਦੀ ਸਖ਼ਤੀ ਨਾਲ ਬਣੀ ਭਗਦੜ ਵਾਲੀ ਸਥਿਤੀ, ਡਰੇ ਪ੍ਰਵਾਸੀਆਂ ਨੇ ਕੰਮ 'ਤੇ ਜਾਣਾ ਕੀਤਾ ਬੰਦ
ਸਮਾਜਿਕ ਕਾਰਕੁਨ ਸ਼ਿਵਾ ਕਾਛੀ ਵੱਲੋਂ ਵੀਰਵਾਰ ਦੇਰ ਰਾਤ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ, ਨਿਰਮਲਾ ਨੇ ਕਿਹਾ ਕਿ ਉਹ ਅਤੇ ਉਸਦਾ ਪਰਿਵਾਰ, ਜਿਸ ਵਿੱਚ ਓਮ ਪ੍ਰਕਾਸ਼ ਵੀ ਸ਼ਾਮਲ ਹੈ, ਗੰਗਾ ਤੀਰਥ ਯਾਤਰਾ ਲਈ ਭਾਰਤ ਜਾ ਰਹੇ ਸਨ। ਪੇਸ਼ੇ ਤੋਂ ਡਾਕਟਰ ਨਿਰਮਲਾ ਨੇ ਕਿਹਾ ਕਿ ਜਦੋਂ ਉਹ ਸਾਰੇ ਇਮੀਗ੍ਰੇਸ਼ਨ ਕਾਊਂਟਰ 'ਤੇ ਸਨ, ਤਾਂ ਉਦੋਂ ਸਾਦੇ ਕੱਪੜਿਆਂ ਵਿੱਚ ਕੁਝ ਲੋਕ ਪ੍ਰਕਾਸ਼ ਕੋਲ ਆਏ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਨਿਰਮਲਾ ਨੇ ਦੱਸਿਆ ਕਿ ਬਾਅਦ ਵਿੱਚ ਉਨ੍ਹਾਂ ਨੇ ਓਮ ਪ੍ਰਕਾਸ਼ ਦਾ ਪਾਸਪੋਰਟ, ਵੀਜ਼ਾ ਫਾਰਮ ਅਤੇ ਮੋਬਾਈਲ ਫੋਨ ਲੈ ਲਿਆ ਅਤੇ ਉਸਨੂੰ ਦੂਜੇ ਕਮਰੇ ਵਿੱਚ ਲੈ ਗਏ।
ਇਹ ਵੀ ਪੜ੍ਹੋ: ਸ਼ਕਤੀਸ਼ਾਲੀ ਭੂਚਾਲ ਨੇ ਡਰਾਏ ਲੋਕ, ਸੁੱਤੇ ਪਿਆਂ ਦੇ ਅਚਾਨਕ ਹਿੱਲਣ ਲੱਗੇ ਬੈੱਡ
ਨਿਰਮਲਾ ਨੇ ਕਿਹਾ, “ਜਦੋਂ ਮੈਂ ਪੁੱਛ-ਗਿੱਛ ਕੀਤੀ ਅਤੇ ਰੋਣ ਲੱਗੀ ਤਾਂ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਮੈਨੂੰ ਆਪਣੇ ਪਰਿਵਾਰ ਨੂੰ ਘਰ ਵਾਪਸ ਲੈ ਜਾਣ ਲਈ ਕਿਹਾ। ਸਾਨੂੰ ਸਿਰਫ਼ ਇੰਨਾ ਪਤਾ ਹੈ ਕਿ ਉਸ ਤੋਂ ਬਾਅਦ ਉਹ ਮੇਰੇ ਭਰਾ ਨੂੰ ਕਿਸੇ ਅਣਜਾਣ ਥਾਂ 'ਤੇ ਲੈ ਗਏ ਅਤੇ ਉਹ ਅਜੇ ਤੱਕ ਵਾਪਸ ਨਹੀਂ ਆਇਆ।" ਘਟਨਾ ਨੂੰ ਇੱਕ ਹਫ਼ਤਾ ਬੀਤ ਗਿਆ ਹੈ ਪਰ ਸਰਕਾਰ ਜਾਂ ਸਬੰਧਤ ਵਿਭਾਗ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।
ਇਹ ਵੀ ਪੜ੍ਹੋ: 'ਜੇ ਡੋਨਾਲਡ ਟਰੰਪ ਟੈਰਿਫ ਲਗਾਉਂਦੇ ਹਨ, ਤਾਂ ਅਸੀਂ ਵੀ...' ਟਰੂਡੋ ਨੇ ਖੁੱਲ੍ਹੇਆਮ ਦਿੱਤੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8