ਰੂਸ ਵਿਚ ਨਿੱਜੀ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਦੀ ਹੋਈ ਮੌਤ
Saturday, Nov 30, 2019 - 03:34 PM (IST)

ਮਾਸਕੋ(ਯੂ.ਐੱਨ.ਆਈ.)- ਰੂਸ ਦੇ ਦੱਖਣ-ਪੱਛਮੀ ਕ੍ਰਾਸਨੋਦਰ ਸੂਬੇ ਵਿਚ ਅਬਰਾਉ-ਦਯੂਰਸੋ ਨੇੜੇ ਇਕ ਨਿੱਜੀ ਰਾਬਿਨਸਨ ਆਰ 66 ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਮਿਲੀ ਹੈ। ਖੇਤਰ ਦੀ ਐਮਰਜੰਸੀ ਸਰਵਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਪਾਇਲਟ ਦੀ ਮੌਤ ਹੋ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਇਕ ਨਿੱਜੀ ਰਾਬਿਨਸਨ ਆਰ 66 ਹੈਲੀਕਾਪਟਰ ਅਬਰਾਉ-ਦਯੂਰਸੋ ਸ਼ਹਿਰੀ ਬਸਤੀਆਂ ਦੇ ਦੱਖਣ-ਪੱਛਮ ਵੱਲ ਪੰਜ ਕਿਲੋਮੀਟਰ ਦੂਰ ਹਾਦਸੇ ਦਾ ਸ਼ਿਕਾਰ ਹੋ ਗਿਆ। ਉਹਨਾਂ ਮੁਤਾਬਕ ਇਸ ਦੌਰਾਨ ਪਾਇਲਟ ਨੂੰ ਬਚਾਇਆ ਨਹੀਂ ਜਾ ਸਕਿਆ। ਅਧਿਕਾਰੀ ਨੇ ਦੱਸਿਆ ਕਿ ਅਜੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਾਇਲਟ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਹੋਰ ਕਿਸੇ ਦੇ ਜ਼ਖਮੀ ਹੋਣ ਜਾਂ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।