ਅਜਬ-ਗਜ਼ਬ : ਇੱਥੇ ਕਬੂਤਰ ਕਰ ਰਹੇ ਨੇ ਡਰੱਗਜ਼ ਦੀ ਸਮੱਗਲਿੰਗ, ਜੇਲ੍ਹਾਂ ’ਚ ਹੈ ਸਭ ਤੋਂ ਵੱਧ ਡਿਮਾਂਡ

03/18/2023 10:21:12 PM

ਟੋਰੰਟੋ (ਇੰਟ.) : ਤੁਸੀਂ ਡਰੱਗਜ਼ ਸਮੱਗਲਿੰਗ ਦੇ ਕਈ ਅਨੋਖੇ ਮਾਮਲੇ ਵੇਖੇ ਹੋਣਗੇ। ਅਪਰਾਧੀ ਸਮੱਗਲਿੰਗ ਕਰਨ ਦੇ ਨਵੇਂ-ਨਵੇਂ ਤੇ ਅਨੋਖੇ ਤਰੀਕੇ ਲੱਭਦੇ ਹਨ। ਇਕ ਅਜਿਹਾ ਹੀ ਡਰੱਗ ਸਮੱਗਲਿੰਗ ਦਾ ਅਨੋਖਾ ਮਾਮਲਾ ਕੈਨੇਡਾ ’ਚ ਸਾਹਮਣੇ ਆਇਆ ਹੈ। ਇੱਥੇ ਕਬੂਤਰ ਡਰੱਗ ਸਮੱਗਲਿੰਗ ਕਰਦੇ ਫੜੇ ਗਏ ਹਨ।

ਇਹ ਵੀ ਪੜ੍ਹੋ : 'ਮੰਗਲਵਾਰ ਮੈਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ', ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਾਅਵਾ

ਦਰਅਸਲ, ਕੈਨੇਡਾ ਦੀਆਂ ਜੇਲ੍ਹਾਂ ’ਚ ਪਿਛਲੇ ਕੁਝ ਸਮੇਂ ਤੋਂ ਕਬੂਤਰਾਂ ਦੀ ਗਿਣਤੀ ਵਧ ਗਈ ਸੀ। ਪਹਿਲਾਂ ਤਾਂ ਕਿਸੇ ਦਾ ਧਿਆਨ ਇਸ ਵੱਲ ਨਹੀਂ ਗਿਆ ਪਰ ਬਾਅਦ ’ਚ ਪਤਾ ਲੱਗਾ ਕਿ ਇਹ ਕਬੂਤਰ ਡਰੱਗਜ਼ ਸਪਲਾਈ ਦਾ ਕੰਮ ਕਰ ਰਹੇ ਹਨ। ਇਹ ਕਬੂਤਰ ਜੇਲ੍ਹ ’ਚ ਬੰਦ ਕੈਦੀਆਂ ਨੂੰ ਡਰੱਗਜ਼ ਸਪਲਾਈ ਕਰ ਰਹੇ ਸਨ। ਇਨ੍ਹਾਂ ਕਬੂਤਰਾਂ ਨੂੰ ਡਰੱਗਜ਼ ਦੀ ਸਮੱਗਲਿੰਗ ਕਰਨ ਲਈ ਖਾਸ ਤਰੀਕੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਕੈਨੇਡਾ ’ਚ ਜਨਵਰੀ ਮਹੀਨੇ ’ਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ : TikTok Ban: US, UK ਤੋਂ ਬਾਅਦ ਹੁਣ ਇਸ ਦੇਸ਼ ਨੇ Tiktok 'ਤੇ ਲਾਈ ਪਾਬੰਦੀ, ਦੱਸੀ ਇਹ ਵਜ੍ਹਾ

ਦਰਅਸਲ, ਇੱਥੇ ਇਕ ਕਬੂਤਰ ਨੂੰ ਫੜਿਆ ਗਿਆ, ਜਿਸ ਕੋਲੋਂ ਇਕ ਛੋਟਾ ਜਿਹਾ ਬੈਗ ਮਿਲਿਆ। ਉਸ ਬੈਗ ’ਚ ਡਰੱਗਜ਼ ਭਰੀ ਸੀ। ਕਬੂਤਰ ਦੇ ਮੋਢੇ ’ਤੇ ਇਕ ਛੋਟਾ ਬੈਗ ਸੀ, ਜਿਸ ਵਿੱਚ ਕ੍ਰਿਸਟਲ ਮੇਥ ਭਰਿਆ ਹੋਇਆ ਸੀ। ਇਸ ਤੋਂ ਬਾਅਦ ਅਧਿਕਾਰੀਆਂ ਦੀ ਨਜ਼ਰ ਅਜਿਹੇ ਹੋਰ ਕਬੂਤਰਾਂ ਪਈ। ਕੁਝ ਦਿਨਾਂ ਬਾਅਦ ਇਕ ਹੋਰ ਕਬੂਤਰ ਫੜਿਆ ਗਿਆ ਪਰ ਇਸ ਵਾਰ ਉਸ ਦਾ ਬੈਗ ਖਾਲੀ ਸੀ। ਮਤਲਬ ਇਸ ਕਬੂਤਰ ਨੇ ਡਰੱਗਜ਼ ਦੀ ਡਲਿਵਰੀ ਕਰ ਦਿੱਤੀ ਸੀ। ਇਸ ਘਟਨਾ ਬਾਰੇ ਜਾਣ ਕੇ ਅਧਿਕਾਰੀਆਂ ਦੇ ਹੋਸ਼ ਉੱਡ ਗਏ।

ਇਹ ਵੀ ਪੜ੍ਹੋ : PM ਮੋਦੀ ਤੇ ਸ਼ੇਖ ਹਸੀਨਾ ਨੇ ਪਹਿਲੀ ਕਰਾਸ ਬਾਰਡਰ ਤੇਲ ਪਾਈਪਲਾਈਨ ਦਾ ਕੀਤਾ ਉਦਘਾਟਨ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕੀਤੀ ਗਈ, ਜਿਸ ਵਿੱਚ ਕਈ ਗੱਲਾਂ ਸਾਹਮਣੇ ਆਈਆਂ। ਜੋ ਬੈਗ ਕਬੂਤਰਾਂ ਦੇ ਮੋਢੇ ਤੋਂ ਮਿਲੇ, ਉਹ ਕੈਦੀਆਂ ਦੀ ਯੂਨੀਫਾਰਮ ਨਾਲ ਬਣੇ ਸਨ। ਕੈਦੀਆਂ ਨੇ ਹੀ ਇਨ੍ਹਾਂ ਨੂੰ ਡਰੱਗਜ਼ ਸਪਲਾਈ ਕਰਨ ਲਈ ਟ੍ਰੇਨਿੰਗ ਦਿੱਤੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਦੇ ਕੈਦੀ ਪਹਿਲਾਂ ਇਨ੍ਹਾਂ ਨੂੰ ਲਗਾਤਾਰ ਖਾਣਾ ਦੇ ਰਹੇ ਸਨ। ਇਸ ਨਾਲ ਉਹ ਹਰ ਦਿਨ ਇਨ੍ਹਾਂ ਕੋਲ ਆਉਣ ਲੱਗੇ। ਜਦੋਂ ਕਬੂਤਰ ਇਨ੍ਹਾਂ ਦੇ ਨੇੜੇ ਆਉਣ ਲੱਗੇ ਤਾਂ ਇਨ੍ਹਾਂ ਦੇ ਮੋਢਿਆਂ ’ਤੇ ਬੈਗ ਟੰਗ ਕੇ ਉਨ੍ਹਾਂ ’ਚ ਡਰੱਗਜ਼ ਦੀ ਸਪਲਾਈ ਸ਼ੁਰੂ ਕੀਤੀ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News