ਟਰੰਪ ਦਾ ਸਹੀ ਸਵਾਗਤ ਨਾ ਕਰਨ ''ਤੇ ਮਹਾਰਾਣੀ ਨੇ ਝਿੜਕ ਦਿੱਤੀ ਲਾਡਲੀ ਰਾਜਕੁਮਾਰੀ! (Video)

Thursday, Dec 05, 2019 - 06:05 PM (IST)

ਟਰੰਪ ਦਾ ਸਹੀ ਸਵਾਗਤ ਨਾ ਕਰਨ ''ਤੇ ਮਹਾਰਾਣੀ ਨੇ ਝਿੜਕ ਦਿੱਤੀ ਲਾਡਲੀ ਰਾਜਕੁਮਾਰੀ! (Video)

ਲੰਡਨ- ਇੰਟਰਨੈੱਟ 'ਤੇ ਮਹਾਰਾਣੀ ਐਲੀਜ਼ਾਬੇਥ ਦਾ ਇਕ ਵੀਡੀਓ ਜੰਮ ਕੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਹਨਾਂ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਨਜ਼ਰ ਆ ਰਹੀ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਬ੍ਰਿਟੇਨ ਦੀ ਰਾਜਕੁਮਾਰੀ ਐਨੀ, ਰਾਸ਼ਟਰਪਤੀ ਡੋਨਾਲਡ ਟਰੰਪ ਦਾ ਠੀਕ ਤਰੀਕੇ ਨਾਲ ਸਵਾਗਤ ਨਹੀਂ ਕਰ ਸਕੀ। ਜੋ ਵੀਡੀਓ ਸਾਹਮਣੇ ਆਈ ਹੈ ਉਹ ਬਕਿੰਘਮ ਪੈਲੇਸ ਦੀ ਹੈ।

ਮਹਾਰਾਣੀ ਐਲੀਜ਼ਾਬੇਥ-ਦੂਜੀ ਨੇ ਮੰਗਲਵਾਰ ਨੂੰ ਨਾਟੋ ਲੀਡਰਾਂ ਦੇ ਲਈ ਇਕ ਰਿਸੈਪਸ਼ਨ ਦਾ ਆਯੋਜਨ ਕੀਤਾ ਸੀ। ਫੁਟੇਜ ਵਿਚ ਸਾਫ ਦਿਖ ਰਿਹਾ ਹੈ ਕਿ ਇਸ ਗੱਲ ਨੂੰ ਲੈ ਕੇ ਮਹਾਰਾਣੀ ਤੇ ਉਸ ਦੀ ਇਕਲੌਤੀ ਬੇਟੀ ਰਾਜਕੁਮਾਰੀ ਐਨੀ ਦੇ ਵਿਚਾਲੇ ਹਲਕੀ-ਫੁਲਕੀ ਨੋਂਕ-ਝੋਂਕ ਹੋ ਰਹੀ ਹੈ। ਡੇਲੀ ਮੇਲ ਦੇ ਮੁਤਾਬਕ ਵੀਡੀਓ ਵਿਚ ਮਹਾਰਾਣੀ ਆਪਣੇ ਬੇਟੇ ਪ੍ਰਿੰਸ ਚਾਰਲਸ ਤੇ ਉਸ ਦੀ ਪਤਨੀ ਕੈਮਿਲਾ, ਜਿਹਨਾਂ ਨੂੰ ਡੱਚਸ ਆਫ ਕਾਰਨਵਾਲ ਕਹਿੰਦੇ ਹਨ, ਦੇ ਨਾਲ ਡੋਨਾਲਡ ਟਰੰਪ ਤੇ ਮੇਲਾਨੀਆ ਟਰੰਪ ਦਾ ਸਵਾਗਤ ਕਰ ਰਹੀ ਹੈ। ਸ਼ਾਹੀ ਪਰਿਵਾਰ ਜਿਥੇ ਟਰੰਪ ਤੇ ਉਹਨਾਂ ਦੀ ਪਤਨੀ ਦੇ ਨਾਲ ਹੱਥ ਮਿਲਾਉਂਦੇ ਹਨ, ਉਥੇ ਹੀ ਰਾਜਕੁਮਾਰੀ ਐਨੀ ਪੈਲੇਸ ਦੇ ਸਟੇਟ ਰੂਮਸ ਵਿਚ ਜਾਣ ਲਈ ਦਰਵਾਜ਼ੇ ਦੇ ਕੋਲ ਇੰਤਜ਼ਾਰ ਕਰ ਰਹੀ ਹੈ।

ਟਰੰਪ ਜੋੜੇ ਦਾ ਸਵਾਗਤ ਕਰਨ ਤੋਂ ਬਾਅਦ ਮਹਾਰਾਣੀ ਆਪਣੀ ਬੇਟੀ ਵੱਲ ਦੇਖਦੀ ਹੈ ਤੇ ਜੋੜੇ ਦਾ ਸਵਾਗਤ ਕਰਨ ਲਈ ਕਹਿੰਦੀ ਹੈ ਤੇ 69 ਸਾਲਾ ਰਾਜਕੁਮਾਰੀ ਆਪਣੀ ਮਾਂ ਨੂੰ ਕੁਝ ਜਵਾਬ ਦਿੰਦੀ ਹੈ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਕਿ ਰਾਜਕੁਮਾਰੀ ਨੇ ਕੀ ਕਿਹਾ ਪਰ ਗੱਲਬਾਤ ਨੋਂਕ-ਝੋਂਕ ਵਾਲੀ ਲੱਗ ਰਹੀ ਹੈ। ਇਸ ਵੀਡੀਓ ਵਿਚ ਬ੍ਰਿਟੇਨ, ਕੈਨੇਡਾ, ਫਰਾਂਸ ਤੇ ਨੀਦਰਲੈਂਡ ਦੇ ਨੇਤਾ ਟਰੰਪ ਦਾ ਮਜ਼ਾਕ ਉਡਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ।


author

Baljit Singh

Content Editor

Related News