ਬਹਿਰੀਨ ਦੇ ਪ੍ਰਿੰਸ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਦਲ ਨੇ ਪੂਰੀ ਕੀਤੀ ਮਾਊਂਟ ਐਵਰੈਸਟ ਦੀ ਚੜ੍ਹਾਈ
Tuesday, May 11, 2021 - 12:20 PM (IST)
ਕਾਠਮੰਡੂ (ਭਾਸ਼ਾ): ਬਹਿਰੀਨ ਰੌਇਲ ਗਾਰਡ ਦਾ 16 ਮੈਂਬਰੀ ਦਲ ਮਾਊਂਟ ਐਵਰੈਸਟ ਦੀ ਨਵੀਂ ਉੱਚਾਈ ਨੂੰ ਫਤਹਿ ਕਰਨ ਵਾਲਾ ਅੰਤਰਰਾਸ਼ਟਰੀ ਦਲ ਬਣ ਗਿਆ ਹੈ। ਇਸ ਦਲ ਦੀ ਅਗਵਾਈ ਪ੍ਰਿੰਸ ਮੁਹੰਮਦ ਹਮਦ ਮੁਹੰਮਦ ਅਲ ਖਲੀਫਾ ਨੇ ਕੀਤੀ। ਰੌਇਲ ਗਾਰਡ ਆਫ ਬਹਿਰੀਨ, ਬਹਿਰੀਨ ਸੈਨਾ ਦੀ ਇਕਾਈ ਹੈ। 'ਹਿਮਾਲੀਅਨ ਟਾਈਮਜ਼' ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਦਲ ਮੰਗਲਵਾਰ ਸਵੇਰੇ ਪਰਬਤ ਦੀ ਚੋਟੀ 'ਤੇ ਪਹੁੰਚ ਗਿਆ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਾਂਸਦ ਨੇ ਭਾਰਤ ਨੂੰ ਹੋਰ ਮਦਦ ਮੁਹੱਈਆ ਕਰਾਉਣ ਲਈ ਬਾਈਡੇਨ ਨੂੰ ਕੀਤੀ ਅਪੀਲ
ਇਸ ਪਰਬਤਾਰੋਹਨ ਦਾ ਆਯੋਜਨ ਕਰਨ ਵਾਲੀ ਕਮੇਟੀ ਸੈਵਨ ਸਮਿਟ ਟ੍ਰੈਕਸ ਦੇ ਪ੍ਰਧਾਨ ਮਿੰਗਮਾ ਸ਼ੇਰਪਾ ਨੇ ਦੱਸਿਆ ਕਿ ਦਲ ਸਥਾਨਕ ਸਮੇਂ ਮੁਤਾਬਕ ਸਵੇਰੇ 5:30 ਵਜੇ ਤੋਂ 6:45 ਵਜੇ ਤੱਕ ਦੇ ਵਿਚਕਾਰ ਪਰਬਤ ਦੀ ਚੋਟੀ 'ਤੇ ਸੀ। ਟੂਰਿਜ਼ਮ ਵਿਭਾਗ ਵਿਚ ਨਿਰਦੇਸ਼ਕ ਮੀਰਾ ਆਚਾਰੀਆ ਨੇ ਦੱਸਿਆ ਕਿ ਮਾਊਂਟ ਐਵਰੈਸਟ ਦੀ ਨਵੀਂ ਉੱਚਾਈ 'ਤੇ ਪਹੁੰਚਣ ਵਾਲਾ ਇਹ ਪਹਿਲਾ ਅੰਤਰਰਾਸ਼ਟਰੀ ਦਲ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨੇਪਾਲ ਅਤੇ ਚੀਨ ਨੇ ਵਿਸ਼ਵ ਦੇ ਸਭ ਤੋਂ ਉੱਚੇ ਪਰਬਤ ਦੀ ਸੋਧੀ ਉੱਚਾਈ 8,848.86 ਮੀਟਰ ਦੱਸੀ ਸੀ ਜੋ ਭਾਰਤ ਵੱਲੋਂ 1956 ਵਿਚ ਮਾਪੀ ਗਈ ਉੱਚਾਈ ਤੋਂ ਕਰੀਬ 86 ਸੈਂਟੀਮੀਟਰ ਵੱਧ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਾਂਸਦ ਨੇ ਇੰਡੀਆਨਾ 'ਚ ਮਾਰੇ ਗਏ 4 ਸਿੱਖਾਂ ਲਈ ਜਤਾਇਆ ਦੁੱਖ