ਵਿਆਹ ਤੋਂ ਬਾਅਦ ਪਹਿਲੇ ਵਿਦੇਸ਼ ਦੌਰੇ 'ਤੇ ਆਸਟ੍ਰੇਲੀਆ ਜਾਣਗੇ ਪ੍ਰਿੰਸ ਹੈਰੀ ਤੇ ਮੇਗਨ
Monday, Jun 11, 2018 - 02:34 PM (IST)

ਲੰਡਨ— ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਾਰਕਲ ਇਸ ਸਾਲ ਦੇ ਆਖੀਰ ਵਿਚ ਆਸਟ੍ਰੇਲੀਆ, ਫਿਜੀ, ਟੋਂਗਾ ਅਤੇ ਨਿਊਜ਼ੀਲੈਂਡ ਦੌਰੇ 'ਤੇ ਜਾਣਗੇ। ਇਸ ਦੌਰਾਨ ਸਿਡਨੀ ਵਿਚ ਇਨਵੀਕਟਸ ਖੇਡਾਂ ਦਾ ਆਯੋਜਨ ਹੋਵੇਗਾ। ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾਂ ਵਿਦੇਸ਼ ਦੌਰਾ ਹੋਵੇਗਾ। ਕੈਂਸਿੰਗਟਨ ਪੈਲੇਸ ਨੇ ਇਕ ਬਿਆਨ ਜਾਰੀ ਕਰ ਕੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ।
ਪ੍ਰਿੰਸ ਹੈਰੀ ਨੇ ਜ਼ਖਮੀ, ਬੀਮਾਰ ਅਤੇ ਸੇਵਾ-ਮੁਕਤ ਫੌਜੀ ਕਰਮਚਾਰੀਆਂ ਲਈ 2014 ਵਿਚ ਇਕ ਖੇਡ ਮੁਕਾਬਲੇ ਦੀ ਸ਼ੁਰੂਆਤ ਕੀਤੀ ਸੀ। ਇਨਵੀਕਟਸ ਖੇਡਾਂ ਦਾ ਆਯੋਜਨ ਇਸ ਸਾਲ ਸਿਡਨੀ ਵਿਚ 20 ਤੋਂ 27 ਅਕਤੂਬਰ ਦਰਮਿਆਨ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਵਿਆਹ ਤੋਂ ਬਾਅਦ ਹੈਰੀ ਦੇ ਮਾਤਾ-ਪਿਤਾ ਪ੍ਰਿੰਚ ਚਾਰਲਸ ਅਤੇ ਡਾਇਨਾ ਵੀ ਆਪਣੇ ਪਹਿਲੇ ਵਿਦੇਸ਼ ਦੌਰੇ 'ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਗਏ ਸਨ। ਜ਼ਿਕਰਯੋਗ ਹੈ ਕਿ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ 19 ਮਈ ਨੂੰ ਲੰਡਨ ਨੇੜੇ ਵਿੰਡਸਰ ਕੈਸਲ ਵਿਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਵਿਚ ਵਿਆਹ ਦੇ ਬੰਧਨ ਵਿਚ ਬੱਝੇ ਸਨ, ਜਿੱਥੇ ਪ੍ਰਿੰਸ ਹੈਰੀ ਨੂੰ ਮਹਾਰਾਣੀ ਐਲਿਜਾਬੇਥ ਵੱਲੋਂ ਡਿਊਕ ਆਫ ਸੁਸੈਕਸ ਦੀ ਉਪਾਧੀ ਦਿੱਤੀ ਗਈ ਹੈ। ਉਥੇ ਹੀ ਵਿਆਹ ਤੋਂ ਬਾਅਦ ਮੇਗਨ ਮਾਰਕਲ ਡਚੇਸ ਆਫ ਸੁਸੈਕਸ ਬਣ ਗਈ ਹੈ।