ਆਸਟਰੇਲੀਆ ਦੌਰੇ ''ਤੇ ਆਏ ਪ੍ਰਿੰਸ ਹੈਰੀ ਨੇ ਅੱਤਵਾਦੀ ਹਮਲਿਆਂ ''ਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

06/07/2017 12:17:19 PM

ਸਿਡਨੀ— ਬ੍ਰਿਟੇਨ ਦੇ ਪ੍ਰਿੰਸ ਹੈਰੀ ਆਸਟਰੇਲੀਆ ਦੌਰੇ 'ਤੇ ਆਏ ਹੋਏ ਹਨ। ਹੈਰੀ ਨੇ ਲੰਡਨ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਬੁੱਧਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਹਮਲੇ 'ਚ 2 ਆਸਟਰੇਲੀਆਈ ਨਾਗਰਿਕ ਵੀ ਮਾਰੇ ਗਏ ਸਨ। ਹੈਰੀ ਇੱਥੇ 'ਇਨਵੀਕਟਸ ਗੇਮਜ਼' 2018 ਦੇ ਪ੍ਰਮੋਸ਼ਨ ਲਈ ਸਿਡਨੀ 'ਚ ਹਨ। ਇਸ ਗੇਮਜ਼ ਦਾ ਆਯੋਜਨ ਸਿਡਨੀ 'ਚ ਹੀ ਕੀਤਾ ਜਾਵੇਗਾ। ਉਨ੍ਹਾਂ ਨੇ ਦੁਨੀਆ ਨੂੰ 'ਇਨਵੀਕਟਸ ਗੇਮਜ਼' ਤੋਂ ਸ਼ਕਤੀ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ। ਖੇਡ ਦਾ ਇਹ ਨਵਾਂ ਰੂਪ ਹਥਿਆਬੰਦ ਫੋਰਸ ਦੇ ਜ਼ਖਮੀ ਅਤੇ ਬੀਮਾਰ ਜਵਾਨਾਂ ਲਈ ਹੈ ਅਤੇ ਇਸ ਦੀ ਸ਼ੁਰੂਆਤ ਪ੍ਰਿੰਸ ਹੈਰੀ ਨੇ ਹੀ ਕੀਤੀ ਹੈ। 
ਉਨ੍ਹਾਂ ਨੇ ਕਿਹਾ, ''ਮੈਂ ਸ਼ਨੀਵਾਰ ਨੂੰ ਲੰਡਨ ਬ੍ਰਿਜ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਹੀ ਇਸ ਦੀ ਸ਼ੁਰੂਆਤ ਕਰਨਾ ਚਹਾਂਗਾ।'' ਇਸ ਹਮਲੇ ਵਿਚ 2 ਆਸਟਰੇਲੀਆਈ ਨਾਗਰਿਕ ਵੀ ਮਾਰੇ ਗਏ ਹਨ। ਪ੍ਰਿੰਸ ਹੈਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਆਸਟਰੇਲੀਆਈ ਲੋਕ ਲੰਡਨ ਦੇ ਤਾਨੇ-ਬਾਨੇ ਦਾ ਹਿੱਸਾ ਹਨ। ਸਾਡੀ ਹਮਦਰਦੀ ਪੀੜਤਾਂ, ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਲੋਕਾਂ ਨੂੰ ਇਕਜੁੱਟ ਕਰ ਸਕਦੀ ਹੈ ਅਤੇ ਜ਼ਖ਼ਮ ਤੋਂ ਉਭਰ ਰਹੇ ਲੋਕਾਂ ਨੂੰ ਇਕ ਉਦੇਸ਼ ਦਿਖਾ ਸਕਦੀ ਹੈ।


Related News