ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਦੇ ਬੇਟੇ ਦਾ ਹੋਇਆ ''ਨਾਮਕਰਨ'', ਦਿੱਤਾ ਇਹ ਨਾਂ
Wednesday, May 08, 2019 - 11:04 PM (IST)

ਲੰਡਨ— ਬ੍ਰਿਟੇਨ ਦੇ ਸਭ ਤੋਂ ਛੋਟੇ ਪ੍ਰਿੰਸ ਦੀਆਂ ਤਸਵੀਰਾਂ ਅੱਜ ਸੋਸ਼ਸ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਨੰਨ੍ਹੇ ਸ਼ਾਹੀ ਮਹਿਮਾਨ ਦਾ ਨਾਮਕਰਨ ਵੀ ਕਰ ਦਿੱਤਾ ਗਿਆ। ਡਚਸ ਆਫ ਸੁਸੈਕਸ ਨੇ 6 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਪ੍ਰਿੰਸ ਹੈਰੀ ਤੇ ਮੇਗਨ ਦਾ ਬੇਟਾ ਕ੍ਰਾਉਨ ਦੀ ਲਾਈਨ 'ਚ 7ਵੇਂ ਨੰਬਰ 'ਤੇ ਹੈ।
ਡਿਊਕ ਤੇ ਡਚਸ ਆਫ ਸੁਸੈਕਸ ਦੇ ਪ੍ਰਿੰਸ ਨੂੰ 'ਆਰਚੀ ਹੈਰੀਸਨ ਮਾਊਂਟਬੈਟਨ-ਵਿੰਡਸਰ' ਨਾਂ ਦਿੱਤਾ ਗਿਆ ਹੈ। ਸ਼ਾਹੀ ਮਹਿਮਾਨ ਦੇ ਨਾਮਕਰਨ ਤੋਂ ਪਹਿਲਾਂ ਨੰਨ੍ਹੇ ਸ਼ਾਹੀ ਪ੍ਰਿੰਸ ਨੂੰ 'ਦ ਅਰਲ ਆਫ ਡੰਬਟਰਨ' ਦੇ ਨਾਂ ਦਿੱਤਾ ਗਿਆ ਸੀ। ਇਹ ਟਾਈਟਲ ਕਵੀਨ ਨੇ ਪ੍ਰਿੰਸ ਹੈਰੀ ਨੂੰ ਉਨ੍ਹਾਂ ਦੇ ਵਿਆਹ ਦੇ ਦਿਨ ਦਿੱਤਾ ਸੀ। ਇਸ ਤੋਂ ਪਹਿਲਾਂ ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਦੇ ਬੇਟੇ ਦੇ ਨਾਮ 'ਤੇ ਸੱਟਾ ਬਜ਼ਾਰ ਵੀ ਪੂਰਾ ਗਰਮ ਸੀ।