ਪ੍ਰਿੰਸ ਹੈਰੀ ਰਾਜਕੁਮਾਰੀ ਡਾਇਨਾ ਦੇ ਬੁੱਤ ਦਾ ਉਦਘਾਟਨ ਕਰਨ ਲਈ ਪਰਤੇ ਯੂਕੇ

Sunday, Jun 27, 2021 - 03:56 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਡਿਊਕ ਆਫ ਸਸੈਕਸ ਪ੍ਰਿੰਸ ਹੈਰੀ ਕੇਂਸਿੰਗਟਨ ਪੈਲੇਸ ਵਿਖੇ ਆਪਣੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਦੇ ਬੁੱਤ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਇੰਗਲੈਂਡ ਆਏ ਹਨ। ਹੈਰੀ 1 ਜੁਲਾਈ ਨੂੰ ਕੇਂਸਿੰਗਟਨ ਪੈਲੇਸ ਵਿਖੇ ਆਪਣੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਦੇ 60ਵੇਂ ਜਨਮ ਦਿਨ ਮੌਕੇ ਸਥਾਪਿਤ ਕੀਤੇ ਜਾਣ ਵਾਲੇ ਇੱਕ ਬੁੱਤ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ। 

ਪ੍ਰਿੰਸ ਹੈਰੀ ਦੀ ਪਤਨੀ ਮੇਘਨ ਮਰਕੇਲ ਆਪਣੇ 2 ਬੱਚਿਆਂ ਸਮੇਤ ਕੈਲੀਫੋਰਨੀਆ ਵਿੱਚ ਹੈ। ਸ਼ਾਹੀ ਪਰਿਵਾਰ ਦੇ ਤਣਾਅ ਤੋਂ ਬਾਅਦ ਹੈਰੀ ਆਪਣੇ ਪਰਿਵਾਰ ਨਾਲ ਅਮਰੀਕਾ ਚਲਾ ਗਿਆ ਸੀ, ਜਿਸਦੇ ਬਾਅਦ ਹੈਰੀ ਦੀ ਇਹ ਦੂਜੀ ਯਾਤਰਾ ਦਾ ਸੰਕੇਤ ਹੈ। ਪਿਛਲੀ ਵਾਰ ਹੈਰੀ ਅਪ੍ਰੈਲ ਵਿੱਚ ਆਪਣੇ ਦਾਦਾ ਜੀ, ਪ੍ਰਿੰਸ ਫਿਲਿਪ ਦੇ ਅੰਤਮ ਸੰਸਕਾਰ ਦੌਰਾਨ ਸ਼ਰਧਾਂਜਲੀ ਭੇਂਟ ਕਰਨ ਲਈ ਯੂਕੇ ਆਏ ਸਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਪੋਰਟਲੈਂਡ ਸ਼ਹਿਰ 'ਚ ਟੁੱਟੇ ਗਰਮੀ ਦੇ ਰਿਕਾਰਡ, ਖੋਲ੍ਹੋ ਗਏ ਕੂਲਿੰਗ ਕੇਂਦਰ

ਰਾਜਕੁਮਾਰੀ ਡਾਇਨਾ ਦੀ ਯਾਦ ਨੂੰ ਸਮਰਪਿਤ ਬੁੱਤ ਸਥਾਪਿਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਸਭ ਤੋਂ ਪਹਿਲਾਂ ਫਰਵਰੀ 2017 ਵਿੱਚ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰਾਜਕੁਮਾਰੀ ਡਾਇਨਾ ਦੀ 36 ਸਾਲ ਦੀ ਉਮਰ ਵਿੱਚ ਪੈਰਿਸ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਬੁੱਤ 1 ਜੁਲਾਈ 2021 ਨੂੰ ਰਾਜਕੁਮਾਰੀ ਦੇ 60 ਵੇਂ ਜਨਮਦਿਨ ਦੇ ਮੌਕੇ 'ਤੇ ਕੇਂਸਿੰਗਟਨ ਪੈਲੇਸ ਦੇ ਸਨਕੇਨ ਗਾਰਡਨ ਵਿੱਚ ਸਥਾਪਿਤ ਕੀਤਾ ਜਾਵੇਗਾ। ਰਾਜਕੁਮਾਰੀ ਡਾਇਨਾ ਦਾ ਇਹ ਬੁੱਤ ਕੇਂਸਿੰਗਟਨ ਪੈਲੇਸ ਆਉਣ ਵਾਲੇ ਲੋਕਾਂ ਨੂੰ ਉਸਦੇ ਜੀਵਨ ਅਤੇ ਵਿਰਾਸਤ ਨੂੰ ਦਰਸਾਵੇਗਾ।


Vandana

Content Editor

Related News