ਪ੍ਰਿੰਸ ਚਾਰਲਸ ਦੇ ਵਾਤਾਵਰਣ ਨੂੰ ਲੈ ਜਜ਼ਬੇ ਤੋਂ ਟਰੰਪ ਹੋਏ ਪ੍ਰਭਾਵਿਤ

Wednesday, Jun 05, 2019 - 09:26 PM (IST)

ਪ੍ਰਿੰਸ ਚਾਰਲਸ ਦੇ ਵਾਤਾਵਰਣ ਨੂੰ ਲੈ ਜਜ਼ਬੇ ਤੋਂ ਟਰੰਪ ਹੋਏ ਪ੍ਰਭਾਵਿਤ

ਲੰਡਨ/ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਜਲਵਾਯੂ ਪਰਿਵਰਤਨ ਨਾਲ ਲੱੜਣ ਨੂੰ ਲੈ ਕੇ ਪ੍ਰਿੰਸ ਚਾਰਲਸ ਦੇ ਜ਼ਜਬੇ ਤੋਂ ਹੈਰਾਨ ਹਨ। ਟਰੰਪ, ਪ੍ਰਿੰਸ ਚਾਰਲਸ ਦੀ ਇਸ ਗੱਲ ਤੋਂ ਵੀ ਖਾਸਾ ਪ੍ਰਭਾਵਿਤ ਹਨ ਕਿ ਉਹ ਅਜਿਹਾ ਵਿਸ਼ਵ ਚਾਹੁੰਦੇ ਹਨ ਜੋ ਆਉਣ ਵਾਲੀਆਂ ਪੀੜੀਆਂ ਲਈ ਚੰਗਾ ਹੋਵੇ।
ਟਰੰਪ ਨੇ 2016 'ਚ ਰਾਸ਼ਟਰਪਤੀ ਬਣਨ ਤੋਂ ਬਾਅਦ ਵਾਤਾਵਰਣ ਸਬੰਧੀ ਨਿਯਮਾਂ ਨੂੰ ਵਾਪਸ ਲਿਆ ਹੈ ਅਤੇ ਉਹ ਅਮਰੀਕਾ ਨੂੰ ਪੈਰਿਸ ਜਲਵਾਯੂ ਸਮਝੌਤੇ ਤੋਂ ਵੀ ਬਾਹਰ ਕਰ ਚੁੱਕੇ ਹਨ। ਹਾਲਾਂਕਿ ਟਰੰਪ ਨੇ ਕਿਹਾ ਕਿ ਉਹ ਵਾਤਾਵਰਣ ਦੇ ਹਿੱਤਾਂ ਪ੍ਰਤੀ ਵਚਨਬੱਧਤਾ ਨੂੰ ਲੈ ਕੇ ਪ੍ਰਿੰਸ ਚਾਰਲਸ ਤੋਂ ਪ੍ਰਭਾਵਿਤ ਹਨ। ਅਮਰੀਕੀ ਰਾਸ਼ਟਰਪਤੀ ਸੋਮਵਾਰ ਤੋਂ 3 ਦਿਨਾਂ ਦੀ ਯਾਤਰਾ ਲਈ ਲੰਡਨ ਆਏ ਹਨ। ਉਨ੍ਹਾਂ ਨੇ ਬਕਿੰਘਮ ਪੈਲੇਸ 'ਚ ਪ੍ਰਿੰਸ ਚਾਰਲਸ ਨਾਲ ਚਾਹ ਪੀਣ ਦੌਰਾਨ ਗੱਲਬਾਤ ਕੀਤੀ। ਟਰੰਪ ਨੇ ਬੁੱਧਵਾਰ ਨੂੰ ਪ੍ਰਸਾਰਿਤ ਬਿਆਨ 'ਚ 'ਆਈ. ਟੀ. ਵੀ.' ਨੂੰ ਆਖਿਆ ਕਿ ਮਹਾਰਾਣੀ ਐਲੀਜ਼ਾਬੇਥ-2 ਦੇ ਪੁੱਤਰ ਚਾਰਲਸ ਨੇ ਜਲਵਾਯੂ ਪਰਿਵਰਤਨ ਵਿਸ਼ੇ 'ਤੇ ਚੰਗੀ ਤਰ੍ਹਾਂ ਨਾਲ ਗੱਲਬਾਤ ਕੀਤੀ।
ਟਰੰਪ ਨੇ ਆਖਿਆ, 'ਅਸੀਂ 15 ਮਿੰਟ ਗੱਲਬਾਤ ਕਰਨ ਵਾਲੇ ਸਨ ਪਰ ਇਹ ਗੱਲਬਾਤ ਡੇਢ ਘੰਟੇ ਚੱਲੀ ਅਤੇ ਜ਼ਿਆਦਾਤਰ ਸਮਾਂ ਉਹ ਹੀ ਬੋਲੇ। ਉਹ ਜਲਵਾਯੂ ਪਰਿਵਰਤਨ ਵਿਸ਼ੇ ਨੂੰ ਲੈ ਕੇ ਗੰਭੀਰ ਹਨ ਅਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਚੰਗੀ ਗੱਲ ਹੈ, ਮਤਲਬ ਇਹ ਕਿ ਮੈਂ ਇਹ ਚਾਹੁੰਦਾ ਹਾਂ, ਮੈਨੂੰ ਇਹ ਪਸੰਦ ਹੈ।'


author

Khushdeep Jassi

Content Editor

Related News