ਹੁਣ ਹੋਣਗੇ ਧਮਾਕੇ ! ਪਿਛਲੇ ਪ੍ਰਧਾਨ ਮੰਤਰੀਆਂ ਦੇ ਖੋਲ੍ਹੇ ਜਾਣਗੇ ''ਚਿੱਠੇ'', PM ਬਾਲੇਨ ਸ਼ਾਹ ਨੇ ਸ਼ੁਰੂ ਕੀਤੀ ਵੱਡੀ ਕਾਰਵਾਈ

Saturday, Apr 18, 2026 - 01:24 PM (IST)

ਹੁਣ ਹੋਣਗੇ ਧਮਾਕੇ ! ਪਿਛਲੇ ਪ੍ਰਧਾਨ ਮੰਤਰੀਆਂ ਦੇ ਖੋਲ੍ਹੇ ਜਾਣਗੇ ''ਚਿੱਠੇ'', PM ਬਾਲੇਨ ਸ਼ਾਹ ਨੇ ਸ਼ੁਰੂ ਕੀਤੀ ਵੱਡੀ ਕਾਰਵਾਈ

ਇੰਟਰਨੈਸ਼ਨਲ ਡੈਸਕ- ਜਦੋਂ ਤੋਂ ਨੇਪਾਲ 'ਚ ਬਾਲੇਨ ਸ਼ਾਹ ਦੀ ਸਰਕਾਰ ਬਣੀ ਹੈ, ਦੇਸ਼ 'ਚ ਵੱਡੀਆਂ ਕਾਰਵਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਨੇਪਾਲ ਵਿਚ ਭ੍ਰਿਸ਼ਟਾਚਾਰ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦੀ ਸਰਕਾਰ ਨੇ ਇਕ 5 ਮੈਂਬਰੀ ਨਿਆਂਇਕ ਪੈਨਲ ਬਣਾਇਆ ਹੈ, ਜੋ 2006 ਤੋਂ ਲੈ ਕੇ 2025-26 ਤਕ ਜਨਤਕ ਅਹੁਦਿਆਂ ’ਤੇ ਰਹੇ ਲੋਕਾਂ ਦੀ ਜਾਇਦਾਦ ਦੀ ਜਾਂਚ ਕਰੇਗਾ।

ਜਾਂਚ ਦੇ ਘੇਰੇ ਵਿਚ 2005-06 ਤੋਂ ਬਾਅਦ ਦੇ ਸਾਰੇ 7 ਪ੍ਰਧਾਨ ਮੰਤਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚ ਸੁਸ਼ੀਲ ਕੋਇਰਾਲਾ, ਪੁਸ਼ਪ ਕਮਲ ਦਹਿਲ, ਮਾਧਵ ਕੁਮਾਰ ਨੇਪਾਲ, ਝਲਨਾਥ ਖਨਾਲ, ਬਾਬੂਰਾਮ ਭੱਟਰਾਈ, ਕੇ. ਪੀ. ਸ਼ਰਮਾ ਓਲੀ ਅਤੇ ਸ਼ੇਰ ਬਹਾਦਰ ਦੇਉਬਾ ਸ਼ਾਮਲ ਹਨ। ਇਸ ਦੇ ਨਾਲ ਹੀ 2 ਅੰਤ੍ਰਿਮ ਸਰਕਾਰਾਂ ਦੇ ਮੁਖੀ ਖਿਲਰਾਜ ਰੇਗਮੀ ਅਤੇ ਸੁਸ਼ੀਲਾ ਕਾਰਕੀ ਵੀ ਜਾਂਚ ਦੇ ਘੇਰੇ ਵਿਚ ਆਉਣਗੇ। ਇਸ ਵਿਚ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਵੀ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ- 'ਟਰੰਪ ਨੇ ਕੀਤੇ 7 ਦਾਅਵੇ, ਸਾਰੇ ਝੂਠ..!', ਜੰਗਬੰਦੀ ਵਿਚਾਲੇ ਇਰਾਨ ਦੇ ਬਦਲੇ ਤੇਵਰ

ਇਸ ਤੋਂ ਇਲਾਵਾ 3 ਰਾਸ਼ਟਰਪਤੀ ਰਾਮ ਬਰਨ ਯਾਦਵ, ਵਿੱਦਿਆ ਦੇਵੀ ਭੰਡਾਰੀ ਅਤੇ ਮੌਜੂਦਾ ਰਾਸ਼ਟਰਪਤੀ ਰਾਮਚੰਦਰ ਪੌਡੇਲ ਵੀ ਜਾਂਚ ਦੇ ਘੇਰੇ ਵਿਚ ਹੋਣਗੇ। ਇਹ ਜਾਂਚ ਸਿਰਫ਼ ਵੱਡੇ ਨੇਤਾਵਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਵਿਚ ਮੰਤਰੀ, ਸੰਵਿਧਾਨਕ ਅਹੁਦਿਆਂ ’ਤੇ ਬੈਠੇ 100 ਤੋਂ ਵੱਧ ਲੋਕ ਅਤੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ। ਖਾਸ ਗੱਲ ਇਹ ਹੈ ਕਿ ਇਹ ਜਾਂਚ ਉਨ੍ਹਾਂ ਨੇਤਾਵਾਂ ਤੱਕ ਵੀ ਪਹੁੰਚੇਗੀ, ਜੋ ਹੁਣ ਜ਼ਿੰਦਾ ਨਹੀਂ ਹਨ।

ਇਹ ਵੀ ਪੜ੍ਹੋ- ਫੜਿਆ ਗਿਆ ਟਰੰਪ ਦਾ ਇਕ ਹੋਰ ਝੂਠ ! ਇਰਾਨ ਨੇ ਕੱਢ'ਤੀ ਦਾਅਵੇ ਦੀ 'ਫੂਕ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News