ਨੇਪਾਲ : PM ਦੇ ਨਿੱਜੀ ਡਾਕਟਰ ਸਣੇ 76 ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ
Sunday, Oct 04, 2020 - 08:27 AM (IST)
![ਨੇਪਾਲ : PM ਦੇ ਨਿੱਜੀ ਡਾਕਟਰ ਸਣੇ 76 ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ](https://static.jagbani.com/multimedia/2020_10image_08_23_24244240912.jpg)
ਕਾਠਮੰਡੂ- ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ ਕਿਉਂਕਿ ਉਨ੍ਹਾਂ ਦੇ ਨਿੱਜੀ ਡਾਕਟਰ ਸਣੇ 76 ਸਟਾਫ਼ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।
ਜਾਣਕਾਰੀ ਮੁਤਾਬਕ ਓਲੀ ਦੇ ਮੁੱਖ ਸਲਾਹਕਾਰ ਬਿਸ਼ਨੂੰ ਰੀਮਲ, ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਰਾਜਨ ਭੱਟਾਰਾਈ, ਪ੍ਰੈੱਸ ਸਲਾਹਕਾਰ ਸੂਰਯਾ ਥਾਪਾ, ਮੁੱਖ ਨਿੱਜੀ ਸਕੱਤਰ ਇੰਦਰਾ ਭੰਡਾਰੀ ਤੇ ਪ੍ਰਧਾਨ ਮੰਤਰੀ ਦੇ ਨਿੱਜੀ ਫੋਟੋਗ੍ਰਾਫਰ ਸਣੇ ਹੋਰ ਕਈ ਅਧਿਕਾਰੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਵਿਚੋਂ ਬਹੁਤਿਆਂ ਨੇ ਆਪਣੇ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਫੇਸਬੁੱਕ ਤੇ ਟਵਿੱਟਰ 'ਤੇ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕ ਵੀ ਆਪਣਾ ਟੈਸਟ ਕਰਵਾ ਲੈਣ ਤੇ ਇਕਾਂਤਵਾਸ ਰਹਿਣ।
ਪੀ. ਐੱਮ. ਦਫ਼ਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਓਲੀ ਨਾਲ ਇਨ੍ਹਾਂ ਸਭ ਦੀ ਮੁਲਾਕਾਤ ਤਾਂ ਹੋਈ ਹੈ ਪਰ ਸਭ ਨੇ ਮਾਸਕ ਲਗਾ ਕੇ ਸਮਾਜਕ ਦੂਰੀ ਬਣਾ ਕੇ ਹੀ ਉਨ੍ਹਾਂ ਨਾਲ ਬੈਠਕਾਂ ਕੀਤੀਆਂ ਸਨ।