ਪ੍ਰੈੱਸ ਸਮੂਹਾਂ ਨੇ ਮੈਕਸੀਕੋ ਦੀ ਮੈਗਜ਼ੀਨ ''ਤੇ ਸਰਕਾਰੀ ਜ਼ੁਰਮਾਨੇ ''ਤੇ ਚੁੱਕੇ ਸਵਾਲ
Saturday, Aug 22, 2020 - 11:50 PM (IST)

ਮੈਕਸੀਕੋ ਸਿਟੀ - ਮੈਕਸੀਕੋ ਦੇ ਕੁਝ ਪ੍ਰੈੱਸ ਹੋਰ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਸ ਮੈਗਜ਼ੀਨ ਖਿਲਾਫ ਸਰਕਾਰ ਦੇ ਜ਼ੁਰਮਾਨੇ 'ਤੇ ਸਵਾਲ ਚੁੱਕੇ ਹਨ ਜੋ ਲੰਬੇ ਸਮੇਂ ਤੋਂ ਰਾਸ਼ਟਰਪਤੀ ਆਂਦ੍ਰੇਸ ਮੈਨੁਏਲ ਲੋਪੇਜ਼ ਓਬ੍ਰਾਡੋਰ ਦੀ ਸਖਤ ਆਲੋਚਕ ਰਹੀ ਹੈ। ਪ੍ਰੈੱਸ ਸਮੂਹ ਆਰਟੀਕਲ 19 ਅਤੇ 2 ਮਨੁੱਖੀ ਅਧਿਕਾਰ ਸੰਗਠਨਾਂ ਨੇ ਇਕ ਬਿਆਨ ਵਿਚ ਕਿਹਾ ਕਿ ਮੈਗਜ਼ੀਨ ਨੇਕਸਓਸ 'ਤੇ ਲਾਇਆ ਗਿਆ ਜ਼ੁਰਮਾਨਾ ਅਸੰਗਤ ਅਤੇ ਜ਼ਿਆਦਾ ਹੈ।
ਇਸ ਹਫਤੇ ਦੀ ਸ਼ੁਰੂਆਤ ਵਿਚ ਸਰਕਾਰ ਨੇ ਮੈਗਜ਼ੀਨ 'ਤੇ ਜ਼ੁਰਮਾਨੇ ਲਾਉਣ ਦਾ ਐਲਾਨ ਕੀਤਾ ਸੀ ਅਤੇ ਨਾਲ ਹੀ ਫੈਡਰਲ ਏਜੰਸੀਆਂ ਨੂੰ 2 ਸਾਲ ਲਈ ਮੈਗਜ਼ੀਨ ਨੂੰ ਇਸ਼ਤਿਹਾਰ ਦੇਣ 'ਤੇ ਵੀ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਸਨ। ਲੋਪੇਜ਼ ਓਬ੍ਰੋਡੋਰ ਨੇ ਦਸੰਬਰ 2018 ਵਿਚ ਸੱਤਾ ਸੰਭਾਲੀ ਸੀ। ਫੈਡਰਲ ਕੰਟਰੋਲਰ ਦੇ ਦਫਤਰ ਦਾ ਤਰਕ ਹੈ ਕਿ ਈ-ਮੈਗਜ਼ੀਨ ਨੇ ਇਕ ਜਨਤਕ ਸਿਹਤ ਪ੍ਰਚਾਰ ਵਿਗਿਆਪਨ ਲਈ ਭੁਗਤਾਨ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਝੂਠੇ ਦਸਤਾਵੇਜ਼ ਪੇਸ਼ ਕੀਤੇ। ਸਰਕਾਰ ਨੇ ਇਹ ਇਸ਼ਤਿਹਾਰ 2018 ਵਿਚ ਮੈਗਜ਼ੀਨ ਵਿਚ ਚਲਾਏ ਸਨ। ਇਸ਼ਤਿਹਾਰ ਲਈ ਮੈਗਜ਼ੀਨ ਨੂੰ ਜੋ ਭੁਗਤਾਨ ਕੀਤਾ ਗਿਆ ਸੀ ਉਹ 3,000 ਡਾਲਰ ਤੋਂ ਘੱਟ ਸੀ। ਮੈਗਜ਼ੀਨ ਦਾ ਹਾਲਾਂਕਿ ਆਖਣਾ ਹੈ ਕਿ ਕਥਿਤ ਗਲਤ ਦਸਤਾਵੇਜ਼ ਨੌਕਰਸ਼ਾਹੀ ਦੀ ਸਮੱਸਿਆ ਹੈ।