ਐਮਰਜੈਂਸੀ ਦੇ ਵਿਰੋਧ ਵਜੋਂ ਅਮਰੀਕਾ ''ਚ ਹਲਚਲ, ਥਾਂ-ਥਾਂ ਹੋਏ ਮੁਜ਼ਾਹਰੇ

Tuesday, Feb 19, 2019 - 03:29 PM (IST)

ਵਾਸ਼ਿੰਗਟਨ, (ਭਾਸ਼ਾ)— ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਲਈ ਜ਼ਿੱਦ ਫੜੀ ਹੋਈ ਹੈ। ਕੰਧ ਬਣਾਉਣ ਲਈ ਚਾਹੀਦੇ ਪੈਸਿਆਂ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ, ਜਿਸ ਦੇ ਵਿਰੋਧ 'ਚ ਸੋਮਵਾਰ ਨੂੰ ਵਾਸ਼ਿੰਗਟਨ, ਨਿਊਯਾਰਕ, ਸ਼ਿਕਾਗੋ ਸਮੇਤ ਵੱਖ-ਵੱਖ ਸ਼ਹਿਰਾਂ 'ਚ ਪ੍ਰਦਰਸ਼ਨ ਹੋਏ। ਪੂਰੇ ਅਮਰੀਕਾ 'ਚ ਹਲਚਲ ਮਚ ਗਈ ਹੈ।

PunjabKesari
ਸਲਾਨਾ ਪ੍ਰੈਜ਼ੀਡੈਂਟ ਡੇਅ ਦੀ ਛੁੱਟੀ ਮੌਕੇ ਆਯੋਜਿਤ ਦੇਸ਼ ਵਿਆਪੀ ਪ੍ਰਦਰਸ਼ਨਾਂ ਤਹਿਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ਆਪਣੇ ਹੱਥਾਂ 'ਚ 'ਨਕਲੀ ਐਮਰਜੈਂਸੀ ਖਤਮ ਕਰੋ' ਅਤੇ 'ਅਸੀਂ ਪ੍ਰਵਾਸੀਆਂ ਅਤੇ ਸ਼ਰਣ ਚਾਹੁਣ ਵਾਲੇ ਲੋਕਾਂ ਨਾਲ ਹਾਂ' ਵਰਗੇ ਨਾਅਰੇ ਲਿਖੇ ਬੈਨਰ ਲਿਆਏ ਹੋਏ ਸਨ।

PunjabKesari
ਜ਼ਿਕਰਯੋਗ ਹੈ ਕਿ ਟਰੰਪ ਨੇ ਸ਼ੁੱਕਰਵਾਰ ਨੂੰ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਸੀ ਤਾਂ ਕਿ ਉਹ ਕਾਂਗਰਸ ਦੀ ਮਨਜ਼ੂਰੀ ਮਿਲੇ ਬਿਨਾਂ ਹੀ ਕੰਧ ਬਣਾਉਣ ਲਈ ਅਰਬਾਂ ਡਾਲਰਾਂ ਦਾ ਇਸਤੇਮਾਲ ਕਰ ਸਕਣ। ਮਾਮਲਿਆਂ 'ਚ ਦੋਸ਼ ਲਗਾਇਆ ਗਿਆ ਹੈ ਕਿ ਟਰੰਪ ਅਜਿਹਾ ਕਰਕੇ ਸੰਕਟ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਘੋਸ਼ਣਾ ਅਸੰਵਿਧਾਨਕ ਅਤੇ ਗੈਰ ਕਾਨੂੰਨੀ ਹਨ।


Related News