ਅਮਰੀਕੀ ਮੱਧਕਾਲੀ ਚੋਣਾਂ : 84 ਸਾਲਾਂ ''ਚ ਸਿਰਫ 3 ਵਾਰ ਜਿੱਤੀ ਰਾਸ਼ਟਰਪਤੀ ਦੀ ਪਾਰਟੀ

Tuesday, Nov 06, 2018 - 02:14 AM (IST)

ਵਾਸ਼ਿੰਗਟਨ - ਅਮਰੀਕਾ 'ਚ 6 ਨਵੰਬਰ ਨੂੰ ਮੱਧਕਾਲੀ ਚੋਣਾਂ (ਮਿੱਡ ਟਰਮ ਚੋਣਾਂ) ਹੋਣੀਆਂ ਹਨ। ਇਸ 'ਚ ਸੀਨੇਟ (ਅਮਰੀਕੀ ਸੰਸਦ ਦੇ ਉੱਚ ਸਦਨ) ਦੀਆਂ 100 'ਚੋਂ 35 ਸੀਟਾਂ 'ਤੇ ਹਾਊਸ ਆਫ ਰਿਪ੍ਰੈਜੈਂਟੇਟਿਵ (ਹੇਠਲੇ ਸਦਨ) ਦੀਆਂ ਸਾਰੀਆਂ 435 ਸੀਟਾਂ 'ਤੇ ਸੰਸਦ ਮੈਂਬਰ ਚੁਣੇ ਜਾਣਗੇ ਅਤੇ 35 ਸੂਬਿਆਂ ਦੇ ਗਵਰਨਰ ਵੀ ਚੁਣੇ ਜਾਣੇ ਹਨ। ਮੱਧਕਾਲੀ ਚੋਣਾਂ ਨੂੰ ਰਾਸ਼ਟਰਪਤੀ ਦੇ ਅੱਧੇ ਕਾਰਜਕਾਲ ਦੇ ਪ੍ਰਦਰਸ਼ਨ ਦਾ ਨਤੀਜਾ ਮੰਨਿਆ ਜਾਂਦਾ ਹੈ। ਜੇਕਰ ਰਿਪਬਲਿਕਨ ਪਾਰਟੀ ਦੋਵਾਂ ਸਦਨਾਂ 'ਚ ਜਿੱਤ ਜਾਂਦੀ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਕਾਰਜਕਾਲ ਦੇ ਬਚੇ ਹੋਏ 2 ਸਾਲ ਬਿਨਾਂ ਵਿਰੋਧੀ ਧਿਰ ਦੇ ਅੜਿੱਕੇ ਦੇ ਕੰਮਕਾਜ ਕਰ ਸਕਣਗੇ। ਹਾਲਾਂਕਿ ਪਿਛਲੇ 84 ਸਾਲਾ 'ਚ 1935, 1998 ਅਤੇ 2002 'ਚ ਹੀ ਅਜਿਹਾ ਮੌਕਾ ਆਇਆ ਜਦੋਂ ਤੱਤਕਾਲੀਨ ਰਾਸ਼ਟਰਪਤੀ ਦੀ ਪਾਰਟੀ ਨੂੰ ਮੱਧਕਾਲੀ ਚੋਣਾਂ 'ਚ ਦੋਵਾਂ ਸਦਨਾਂ 'ਚ ਜਿੱਤ ਮਿਲੀ ਸੀ।


Related News