ਰਾਸ਼ਟਰਪਤੀ ਚੋਣਾਂ : ਪੁਤਿਨ ਨੇ ਰੂਸ ਦੀ ਰਾਸ਼ਟਰੀ ਏਕਤਾ ਦੀ ਕੀਤੀ ਤਾਰੀਫ਼
Thursday, Feb 29, 2024 - 03:52 PM (IST)

ਮਾਸਕੋ (ਏਜੰਸੀ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਨਾਲ ਜਾਰੀ ਜੰਗ ਦਰਮਿਆਨ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵੀਰਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰੀ ਏਕਤਾ ਦੀ ਤਾਰੀਫ਼ ਕੀਤੀ। ਪੁਤਿਨ (71) ਨੇ ਇੱਕ ਰਾਸ਼ਟਰੀ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ ਕਿ ਰੂਸ ਯੂਕ੍ਰੇਨ ਵਿੱਚ "ਆਪਣੀ ਪ੍ਰਭੂਸੱਤਾ ਅਤੇ ਸਾਡੇ ਦੇਸ਼ਭਗਤਾਂ ਦੀ ਰੱਖਿਆ ਕਰ ਰਿਹਾ ਹੈ"।ਉਨ੍ਹਾਂ ਨੇ ਰੂਸੀ ਸੈਨਿਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਯੁੱਧ ਵਿੱਚ ਮਾਰੇ ਗਏ ਲੋਕਾਂ ਦੇ ਸਨਮਾਨ ਵਿੱਚ ਇੱਕ ਪਲ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ ਨਵਾਂ ਕਦਮ, ਮੈਕਸੀਕਨਾਂ 'ਤੇ ਕੁਝ ਵੀਜ਼ਾ ਲੋੜਾਂ ਨੂੰ ਮੁੜ ਕਰੇਗਾ ਲਾਗ
ਪੁਤਿਨ 15 ਤੋਂ 17 ਮਾਰਚ ਦਰਮਿਆਨ ਰੂਸ ਵਿੱਚ ਆਜ਼ਾਦ ਉਮੀਦਵਾਰ ਵਜੋਂ ਰਾਸ਼ਟਰਪਤੀ ਚੋਣਾਂ ਲੜਨਗੇ। ਇਸ ਚੋਣ ਵਿੱਚ ਉਨ੍ਹਾਂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ। ਪੁਤਿਨ ਦੇ ਅਲੋਚਕ ਮੰਨੇ ਜਾਣ ਵਾਲੇ ਅਲੈਕਸੀ ਨੇਵਲਨੀ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ। ਉਹ ਅੱਤਵਾਦ ਦੇ ਦੋਸ਼ਾਂ 'ਚ 19 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਸੀ। ਨੇਵਲਨੀ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।