ਗੰਭੀਰ ਬਿਮਾਰੀ ਦੀਆਂ ਅਟਕਲਾਂ ਦੌਰਾਨ ਰਾਸ਼ਟਰਪਤੀ ਪੁਤਿਨ ਨਾਲ ਵਾਪਰੀ ਘਟਨਾ, ਰੀੜ੍ਹ ਦੀ ਹੱਡੀ ਕੋਲ ਲੱਗੀ ਸੱਟ

Monday, Dec 05, 2022 - 10:38 AM (IST)

ਗੰਭੀਰ ਬਿਮਾਰੀ ਦੀਆਂ ਅਟਕਲਾਂ ਦੌਰਾਨ ਰਾਸ਼ਟਰਪਤੀ ਪੁਤਿਨ ਨਾਲ ਵਾਪਰੀ ਘਟਨਾ, ਰੀੜ੍ਹ ਦੀ ਹੱਡੀ ਕੋਲ ਲੱਗੀ ਸੱਟ

ਮਾਸਕੋ (ਇੰਟ.)- ਰੂਸ ਦੇ 70 ਸਾਲਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਿਹਤ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕੁਝ ਵਿਚ ਉਨ੍ਹਾਂ ਨੂੰ ਕੈਂਸਰ ਤੋਂ ਪੀੜਤ ਦੱਸਿਆ ਗਿਆ ਹੈ, ਜਿਸ ਦੀ ਕ੍ਰੇਮਲਿਨ ਵੱਲੋਂ ਪੁਸ਼ਟੀ ਜਾਂ ਇਨਕਾਰ ਨਹੀਂ ਕੀਤਾ ਗਿਆ ਹੈ। ਹੁਣ ਹਾਲ ਹੀ ਦੀਆਂ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਪੁਤਿਨ ਮਾਸਕੋ ਸਥਿਤ ਆਪਣੀ ਸਰਕਾਰੀ ਰਿਹਾਇਸ਼ ਦੀਆਂ ਪੌੜੀਆਂ ਤੋਂ ਫਿਸਲ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੇ ਕੋਲ ਸੱਟ ਲੱਗੀ ਹੈ। ਜਦੋਂ ਪੁਤਿਨ ਪੌੜੀਆਂ ਤੋਂ ਫਿਸਲੇ ਤਾਂ ਉਹ 5 ਕਦਮ ਉੱਪਰ ਸੀ। ਉਹ ਪਿੱਛੇ ਨੂੰ ਡਿੱਗੇ, ਜਿਸ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ 'ਤੇ ਸੱਟ ਲੱਗ ਗਈ।

ਇਹ ਵੀ ਪੜ੍ਹੋ: ਅਮਰੀਕਾ ’ਚ 'ਬੇਬੀ ਫੀਡ' ਦੀ ਭਾਰੀ ਘਾਟ, ਦੁਕਾਨਾਂ ’ਤੇ ਭਟਕ ਰਹੀਆਂ ਮਾਂਵਾਂ

ਨਿਊਯਾਰਕ ਪੋਸਟ ਨੇ ਇਕ ਟੈਲੀਗ੍ਰਾਫ ਚੈਨਲ ਦੇ ਹਵਾਲੇ ਨਾਲ ਕਿਹਾ ਕਿ ਵਲਾਦੀਮੀਰ ਪੁਤਿਨ ਆਪਣੀ ਟੇਲਬੋਨ (ਗੁਦਾ ਦੀ ਹੱਡੀ) ਵਾਲੀ ਸਾਈਡ ਤੋਂ ਹੇਠਾਂ ਡਿੱਗ ਗਏ। ਇਹ ਦਾਅਵਾ ਕੀਤਾ ਗਿਆ ਹੈ ਕਿ ਪੇਟ ਅਤੇ ਅੰਤੜੀਆਂ ਦੇ ਕੈਂਸਰ ਤੋਂ ਪੀੜਤ ਪੁਤਿਨ ਦੇ ਡਿੱਗਣ ਕਾਰਨ ਉਨ੍ਹਾਂ ਦਾ ਪੇਸ਼ਾਬ ਬਾਹਰ ਆ ਗਿਆ। ਜ਼ਿਕਰਯੋਗ ਹੈ ਕਿ ਯੂਕ੍ਰੇਨ ਦੇ ਫੌਜ ਖੁਫੀਆ ਮੁਖੀ ਨੇ ਦਾਅਵਾ ਕੀਤਾ ਸੀ ਕਿ ਪੁਤਿਨ ਗੰਭੀਰ ਬਿਮਾਰ ਹਨ ਅਤੇ ਬਾਹਰੀ ਦੁਨੀਆ ਨੂੰ ਸਾਧਾਰਨ ਦਿਖਾਈ ਦੇਣ ਲਈ ਆਪਣੇ ਬਾਡੀ ਡਬਲਜ਼ (ਪੋਲੀਓਪੀਆ) ਦੀ ਵਰਤੋਂ ਕਰ ਰਹੇ ਹਨ।

ਇਹ ਵੀ ਪੜ੍ਹੋ: ਪ੍ਰਸਿੱਧ ਇੰਡੋ-ਕੈਨੇਡੀਅਨ ਟਿੱਕਟੋਕਰ ਦਾ 21 ਸਾਲ ਦੀ ਉਮਰ 'ਚ ਦਿਹਾਂਤ, ਆਖ਼ਰੀ ਪੋਸਟ 'ਚ ਦਿੱਤਾ ਸੀ ਵੱਡਾ ਸੁਨੇਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News