ਯੂਕ੍ਰੇਨ ਦੇ ਰਾਸ਼ਟਰਪਤੀ ਬਰਲਿਨ ਫਿਲਮ ਫੈਸਟੀਵਲ ਦੇ ਉਦਘਾਟਨੀ ਸੈਸ਼ਨ ਨੂੰ ਕਰਨਗੇ ਸੰਬੋਧਨ

Thursday, Feb 16, 2023 - 09:51 PM (IST)

ਯੂਕ੍ਰੇਨ ਦੇ ਰਾਸ਼ਟਰਪਤੀ ਬਰਲਿਨ ਫਿਲਮ ਫੈਸਟੀਵਲ ਦੇ ਉਦਘਾਟਨੀ ਸੈਸ਼ਨ ਨੂੰ ਕਰਨਗੇ ਸੰਬੋਧਨ

ਇੰਟਰਨੈਸ਼ਨਲ ਡੈਸਕ : ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸਾਲਾਨਾ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਉਦਘਾਟਨੀ ਸੈਸ਼ਨ ਨੂੰ ਆਨਲਾਈਨ ਸੰਬੋਧਨ ਕਰਨਗੇ। ਸਾਬਕਾ ਕਾਮੇਡੀਅਨ ਅਤੇ ਅਭਿਨੇਤਾ ਜ਼ੇਲੇਂਸਕੀ ਨੇ ਸੀਨ ਪੇਨ ਦੀ ਯੂਕ੍ਰੇਨ ਯੁੱਧ 'ਤੇ ਬਣੀ ਫਿਲਮ "ਸੁਪਰਪਾਵਰ" ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਜਿਸ ਦਾ ਫੈਸਟੀਵਲ 'ਚ ਵਿਸ਼ਵ ਪ੍ਰੀਮੀਅਰ ਹੋਵੇਗਾ।

ਇਹ ਵੀ ਪੜ੍ਹੋ : PM ਮੋਦੀ ਨੇ ਸਪੇਨ ਦੇ ਪ੍ਰਧਾਨ ਮੰਤਰੀ ਨਾਲ ਫੋਨ 'ਤੇ ਕੀਤੀ ਗੱਲਬਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਇਸ ਸਾਲ ਇਹ ਫੈਸਟੀਵਲ 26 ਫਰਵਰੀ ਤੱਕ ਚੱਲੇਗਾ ਅਤੇ 18 ਫਿਲਮਾਂ 'ਗੋਲਡਨ ਐਂਡ ਸਿਲਵਰ ਬੀਅਰ ਐਵਾਰਡ' ਲਈ ਮੁਕਾਬਲਾ ਕਰਨਗੀਆਂ। ਜੇਤੂ ਦੀ ਚੋਣ ਕਰਨ ਵਾਲੇ ਨਿਰਣਾਇਕ ਮੰਡਲ ਦੇ ਪ੍ਰਧਾਨ ਅਮਰੀਕੀ ਅਭਿਨੇਤਾ, ਪਟਕਥਾ ਲੇਖਕ ਅਤੇ ਨਿਰਦੇਸ਼ਕ ਕ੍ਰਿਸਟਨ ਸਟੀਵਰਟ ਹਨ। ਫੈਸਟੀਵਲ ਦੀ ਸ਼ੁਰੂਆਤ ਵੀਰਵਾਰ ਨੂੰ ਰਿਬੇਕਾ ਮਿਲਰ ਦੀ ਫਿਲਮ 'ਸ਼ੀ ਕੇਮ ਟੂ ਮੀ' ਦੇ ਪ੍ਰੀਮੀਅਰ ਨਾਲ ਹੋਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News