ਕੋਲੋਰਾਡੋ ਗੋਲੀਬਾਰੀ 'ਤੇ ਬੋਲੇ ਰਾਸ਼ਟਰਪਤੀ ਜੋ ਬਾਈਡੇਨ, ਗੰਨ ਕਲਚਰ ਨੂੰ ਪਾਵਾਂਗੇ ਨੱਥ

Tuesday, Mar 23, 2021 - 11:57 PM (IST)

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕੋਲੋਰਾਡੋ ਦੀ ਸੁਪਰ-ਮਾਰਕਿਟ ਵਿਚ ਹੋਈ ਗੋਲੀਬਾਰੀ ਨੂੰ ਲੈ ਕੇ ਮੰਗਲਵਾਰ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਵ੍ਹਾਈਟ ਹਾਊਸ ਵਿਚ ਬੋਲਦਿਆਂ ਉਨ੍ਹਾਂ ਆਖਿਆ ਕਿ ਗੰਨ ਕਲਚਰ ਨੂੰ ਕੰਟਰੋਲ ਕਰਨ ਲਈ ਸਖਤ ਹੁਕਮ ਜਾਰੀ ਕਰ ਰਿਹਾ ਹਾਂ। ਮੈਂ ਗੰਨ ਵੋਆਇਲੈਂਸ (ਬੰਦੂਕਾਂ ਨਾਲ ਕੀਤੀ ਜਾਣ ਵਾਲੀ ਹਿੰਸਾ) ਨੂੰ ਨੱਥ ਪਾਉਣ ਲਈ ਸਖਤ ਤੋਂ ਸਖਤ ਕਦਮ ਚੁੱਕਣ ਨੂੰ ਤਿਆਰ ਹਾਂ। ਮੈਂ ਰਾਸ਼ਟਰਪਤੀ ਹੋਣ ਦੇ ਨਾਤੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਅਧਿਕਾਰ ਦੇ ਸਾਰੇ ਸਰੋਤਾਂ ਦੀ ਵਰਤੋਂ ਕਰਾਂਗਾ। ਦੱਸ ਦਈਏ ਕਿ ਬੀਤੇ ਹਫਤੇ ਐਟਲਾਂਟਾ ਵਿਚ ਹੋਈ ਗੋਲੀਬਾਰੀ ਦੌਰਾਨ ਵੀ 8 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ

ਬਾਈਡੇਨ ਨੇ ਅੱਗੇ ਆਖਿਆ ਕਿ ਉਹ ਅਸਾਲਟ ਸਟਾਈਲ ਹਥਿਆਰਾਂ ਅਤੇ ਹਾਈ-ਕੈਪੇਸਿਟੀ ਮੈਗਜ਼ੀਨਾਂ 'ਤੇ ਬੈਨ ਲਾਉਣ ਜਾ ਰਹੇ ਹਨ। ਅਜਿਹਾ ਮੈਂ ਉਦੋਂ ਕੀਤਾ ਸੀ ਜਦ ਮੈਂ ਸੈਨੇਟਰ ਸੀ, ਉਦੋਂ ਵੀ ਇਹ ਬਿੱਲ ਪਾਸ ਹੋਇਆ ਸੀ। ਅਸੀਂ ਦੁਬਾਰਾ ਇਹ ਬਿੱਲ ਪਾਸ ਕਰਾਵਾਂਗੇ ਅਤੇ ਇਸ ਵਿਚ ਪੈਦਾ ਹੋਈਆਂ ਕਮੀਆਂ ਨੂੰ ਦੂਰ ਕਰਾਂਗੇ। ਇਸ ਨਾਲ ਅਸੀਂ ਗਨ ਕਲੱਚਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਵਿਚ ਸਫਲ ਹੋਵਾਂਗੇ। ਬਾਈਡੇਨ ਨੇ ਗੋਲੀਬਾਰੀ ਦੌਰਾਨ ਮਾਰੇ ਗਏ ਪੁਲਸ ਅਧਿਕਾਰੀ ਐਰਿਕ ਟੈਲੇ ਨੂੰ ਵੀ ਯਾਦ ਕੀਤਾ। ਉਨ੍ਹਾਂ ਸੈਨੇਟ ਨੂੰ ਉਹ ਦੋਵੇਂ ਬਿੱਲ ਜਲਦ ਤੋਂ ਜਲਦ ਪਾਸ ਕਰਨ ਨੂੰ ਕਿਹਾ ਜਿਸ ਵਿਚ ਗਨ ਕਲੱਚਰ ਅਤੇ ਅਸਾਲਟ ਹਥਿਆਰਾਂ 'ਤੇ ਸ਼ਿਕੰਜਾ ਕੱਸਣ ਦਾ ਜ਼ਿਕਰ ਹੈ ਕੀਤਾ ਹੈ।

ਇਹ ਵੀ ਪੜ੍ਹੋ - ਰਿਪੋਰਟ 'ਚ ਦਾਅਵਾ, 'ਭਾਰਤ ਤੇ ਪਾਕਿ ਦੇ ਰਿਸ਼ਤਿਆਂ 'ਚ ਜਲਦ ਹੋਵੇਗਾ ਸੁਧਾਰ, UAE ਕਰੇਗਾ ਵਿਚੋਲਗੀ

ਉਥੇ ਹੀ ਸਥਾਨਕ ਪੁਲਸ ਨੇ ਮੰਗਲਵਾਰ ਨੂੰ ਕੋਲੋਰਾਡੋ ਦੇ ਬਾਲਡਰ ਵਿਚ 10 ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ 21 ਸਾਲਾਂ ਇਕ ਵਿਅਕਤੀ ਦੀ ਸ਼ੱਕੀ ਰੂਪ ਵਜੋਂ ਪਛਾਣ ਕੀਤੀ ਹੈ। ਅਧਿਕਾਰੀਆਂ ਨੇ 9 ਮ੍ਰਿਤਕਾਂ ਦੀ ਸ਼ਨਾਖਤ ਵੀ ਕੀਤੀ ਹੈ। ਉਸ ਤੋਂ ਪਹਿਲਾਂ ਮ੍ਰਿਤਕ ਦੇ ਰੂਪ ਵਿਚ ਇਕ ਪੁਲਸ ਅਧਿਕਾਰੀ ਦੀ ਪਛਾਣ ਕੀਤੀ ਗਈ ਸੀ। ਅਧਿਕਾਰੀਆਂ ਨੇ ਆਖਿਆ ਕਿ ਮਾਰੇ ਗਏ ਲੋਕਾਂ ਵਿਚ 20 ਸਾਲ ਤੋਂ ਲੈ ਕੇ 65 ਸਾਲ ਦੇ ਮਰਦ ਅਤੇ ਔਰਤਾਂ ਹਨ।

ਇਹ ਵੀ ਪੜ੍ਹੋ - ਭਾਰਤ ਨੂੰ ਸੱਟਾਂ ਮਾਰਨ ਵਾਲਾ ਚੀਨ ਬਣਿਆ 'ਹਕੀਮ', ਦੇ ਰਿਹੈ 'ਦਵਾ-ਦਾਰੂ'


Khushdeep Jassi

Content Editor

Related News