ਅਮਰੀਕੀ ਫੌਜੀਆਂ ਦੀ ਮੌਤ ਨੂੰ ਲੈ ਕੇ ਰਾਸ਼ਟਰਪਤੀ ਜੋ ਬਾਈਡੇਨ ਦੀ ਸਖ਼ਤ ਚਿਤਾਵਨੀ
Tuesday, Jan 30, 2024 - 11:55 AM (IST)
ਵਾਸ਼ਿੰਗਟਨ (ਰਾਜ ਗੋਗਨਾ) - ਬੀਤੇ ਦਿਨ ਜਾਰਡਨ ਹਮਲੇ ਦੌਰਾਨ ਸੀਰੀਆ ਦੀ ਸਰਹੱਦ ਨੇੜੇ ਉੱਤਰ-ਪੂਰਬੀ ਜਾਰਡਨ ’ਚ ਤਾਇਨਾਤ ਅਮਰੀਕੀ ਸੈਨਿਕਾਂ ਨੂੰ ਮਾਨਵ ਰਹਿਤ ਡਰੋਨ ਦੁਆਰਾ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ’ਚ 3 ਅਮਰੀਕੀ ਸੈਨਿਕ ਮਾਰੇ ਗਏ ਸਨ, ਜਦਕਿ 34 ਤੋਂ ਵੱਧ ਜ਼ਖਮੀ ਹੋ ਗਏ ਸਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਹਮਲੇ ਲਈ ਈਰਾਨ ਸਮਰਥਣ ਵਾਲੇ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਉਨ੍ਹਾਂ ਇਸ ਸਬੰਧੀ ਚਿਤਾਵਨੀ ਵੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਐਮੀ ਜੈਕਸਨ ਨੇ ਪ੍ਰੇਮੀ ਨਾਲ ਸਵਿਟਜ਼ਰਲੈਂਡ 'ਚ ਕਰਵਾਈ ਮੰਗਣੀ, ਤਸਵੀਰਾਂ ਵਾਇਰਲ
ਵ੍ਹਾਈਟ ਹਾਊਸ ਵੱਲੋਂ ਜਾਰੀ ਅਧਿਕਾਰਿਤ ਬਿਆਨ ’ਚ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਹਮਲੇ ਦੀ ਜਾਂਚ ਚੱਲ ਰਹੀ ਹੈ। ਅਸੀਂ ਜਾਣਦੇ ਹਾਂ ਕਿ ਇਹ ਹਮਲਾ ਸੀਰੀਆ ਅਤੇ ਇਰਾਕ ਵਿ’ ਸਰਗਰਮ ਈਰਾਨ ਸਮਰਥਿਤ ਕੱਟੜਪੰਥੀ ਅੱਤਵਾਦੀ ਸਮੂਹਾਂ ਦੁਆਰਾ ਕੀਤਾ ਗਿਆ ਸੀ। ਹਾਲਾਂਕਿ ਅਸੀਂ ਇਸ ਹਮਲੇ ’ਚ ਸ਼ਾਮਲ ਹਰ ਇਕ ਵਿਅਕਤੀ ਨੂੰ ਜਵਾਬਦੇਹ ਠਹਿਰਾਵਾਂਗੇ। ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ ਅਤੇ ਅੱਤਵਾਦ ਖਿਲਾਫ ਲੜਾਈ ਜਾਰੀ ਰਹੇਗੀ।
ਇਹ ਖ਼ਬਰ ਵੀ ਪੜ੍ਹੋ : ਮਾਲਦੀਵ ਤੋਂ ਭਾਰਤੀਆਂ ਦਾ ‘ਮੋਹਭੰਗ’, ਟੂਰਿਸਟਾਂ ਦੀ ਗਿਣਤੀ ’ਚ ਵੱਡੀ ਗਿਰਾਵਟ
ਰਾਸ਼ਟਰਪਤੀ ਬਾਈਡੇਨ ਨੇ ਇਸ ਹਮਲੇ ’ਚ ਮਾਰੇ ਗਏ ਸੈਨਿਕਾਂ ਪ੍ਰਤੀ ਸੰਵੇਦਨਾ ਜ਼ਾਹਿਰ ਕਰਦਿਆਂ ਕਿਹਾ ਕਿ ਸਿਪਾਹੀਆਂ ਨੇ ਦੇਸ਼ ਦੀ ਸੇਵਾ ਦੌਰਾਨ ਕੁਰਬਾਨੀ ਦਿੱਤੀ ਹੈ। ਅਸੀਂ ਅੱਤਵਾਦ ਵਿਰੁੱਧ ਵੀ ਲੜਾਈ ਜਾਰੀ ਰੱਖਾਂਗੇ। ਇਹ ਇਕ ਲੜਾਈ ਹੈ, ਜੋ ਕਦੇ ਵੀ ਨਹੀਂ ਰੁਕੇਗੀ। ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਵੀ ਇਸ ਚਿਤਾਵਨੀ ਨੂੰ ਦੁਹਰਾਉਂਦਿਆਂ ਕਿਹਾ ਕਿ ਅਸੀਂ ਇਸ ਮਾਮਲੇ ’ਤੇ ਬਾਈਡੇਨ ਨੂੰ ਪੂਰੀ ਤਰ੍ਹਾਂ ਜਾਣੂ ਕਰ ਦਿੱਤਾ ਹੈ। ਅੱਤਵਾਦੀ ਸਮੂਹਾਂ ਦੇ ਇਕ ਸੰਗਠਨ, ਇਰਾਕ ’ਚ ਇਸਲਾਮਿਕ ਪ੍ਰਤੀਰੋਧ ਨੇ ਜਾਰਡਨ-ਸੀਰੀਆ ਸਰਹੱਦ ’ਤੇ ਹਮਲੇ ਸਮੇਤ 3 ਹੋਰ ਸਥਾਨਾਂ ’ਤੇ ਹਮਲੇ ਕਰਨ ਦਾ ਦਾਅਵਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8