ਉਪ ਰਾਸ਼ਟਰਪਤੀ ਵਜੋਂ ਕੰਮ ਲਈ ਹੈਰਿਸ ਦਾ ਧੰਨਵਾਦ: ਬਾਈਡੇਨ
Thursday, Aug 12, 2021 - 05:24 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਉਪ ਰਾਸ਼ਟਰਪਤੀ ਦੇ ਰੂਪ ਵਿਚ ਕੰਮ ਲਈ ਕਮਲਾ ਦੇਵੀ ਹੈਰਿਸ ਦਾ ਧੰਨਵਾਦ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਤੋਂ ਬਿਹਤਰ ਸਹਿਯੋਗੀ ਜਾਂ ਦੋਸਤ ਨਾ ਮਿਲਦਾ। ਡੈਮੋਕ੍ਰੇਟ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ ਇਕ ਸਾਲ ਪਹਿਲਾਂ 11 ਅਗਸਤ ਨੂੰ ਹੈਰਿਸ ਨੂੰ ਆਪਣਾ ‘ਰਨਿੰਗ ਮੇਟ’ ਚੁਣਿਆ ਸੀ।
ਰਾਸ਼ਟਰਪਤੀ ਨੇ ਬੁੱਧਵਾਰ ਨੂੰ ਟਵੀਟ ਵਿਚ ਕਿਹਾ, ‘ਇਕ ਸਾਲ ਪਹਿਲਾਂ, ਮੈਂ ਹੁਣ ਤੱਕ ਦਾ ਇਕ ਮਹੱਤਵਪੂਰਨ ਫ਼ੈਸਲਾ ਕੀਤਾ ਸੀ, ਆਪਣੀ ਉਪ ਰਾਸ਼ਟਰਪਤੀ ਚੁਣਨ ਦਾ। ਇਸ ਸਫ਼ਰ ਵਿਚ ਮੈਨੂੰ ਉਨ੍ਹਾਂ ਤੋਂ ਬਿਹਤਰ ਸਹਿਯੋਗੀ ਜਾਂ ਦੋਸਤ ਨਾ ਮਿਲਦਾ।’
ਬਾਈਡੇਨ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਕਿਸੇ ਗੈਰ ਗੋਰੀ ਮਹਿਲਾ ਨੂੰ ਚੁਣ ਕੇ ਇਤਿਹਾਸ ਰੱਚ ਦਿੱਤਾ ਸੀ। ਹੈਰਿਸ ਗੈਰ ਗੋਰੇ ਪਿਤਾ ਅਤੇ ਇਕ ਭਾਰਤੀ ਮਾਂ ਦੀ ਸੰਤਾਨ ਹੈ। ਉਨ੍ਹਾਂ ਦੇ ਪਿਤਾ ਡੋਨਾਲਡ ਹੈਰਿਸ ਜਮੈਕਾ ਤੋਂ ਸਨ ਅਤੇ ਉਨ੍ਹਾਂ ਦੀ ਮਾਂ ਸ਼ਿਆਮਲਾ ਗੋਪਾਲਨ ਚੇਨਈ ਤੋਂ ਸੀ, ਜੋ ਕੈਂਸਰ ਖੋਜਕਰਤਾ ਅਤੇ ਨਾਗਰਿਕ ਅਧਿਕਾਰ ਕਾਰਕੁਨ ਸੀ।