ਗਲਤ ਵਿੱਤੀ ਖੁਲਾਸਾ ਕਰਨ ਕਾਰਨ ਇਵਾਂਕਾ ਅਤੇ ਉਸ ਦੇ ਪਤੀ ''ਤੇ ਕੀਤਾ ਗਿਆ ਮੁਕੱਦਮਾ

Monday, Dec 18, 2017 - 05:52 PM (IST)

ਗਲਤ ਵਿੱਤੀ ਖੁਲਾਸਾ ਕਰਨ ਕਾਰਨ ਇਵਾਂਕਾ ਅਤੇ ਉਸ ਦੇ ਪਤੀ ''ਤੇ ਕੀਤਾ ਗਿਆ ਮੁਕੱਦਮਾ

ਵਾਸ਼ਿੰਗਟਨ (ਬਿਊਰੋ)— ਵਿੱਤੀ ਖੁਲਾਸੇ ਦੇ ਫਾਰਮ ਵਿਚ ਗਲਤੀ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਅਤੇ ਉਸ ਦੇ ਪਤੀ ਜੈਰੇਡ ਕੁਸ਼ਨਰ ਵਿਰੁੱਧ ਮੁਕੱਦਮਾ ਕੀਤਾ ਗਿਆ ਹੈ। ਵਕੀਲ ਜੈਫਰੀ ਲੋਵਿਲਕੀ ਨੇ ਇਹ ਮੁਕੱਦਮਾ ਦਾਇਰ ਕੀਤਾ ਹੈ। ਇਵਾਂਕਾ ਅਤੇ ਕੁਸ਼ਨਰ ਅਮਰੀਕੀ ਰਾਸ਼ਟਰਪਤੀ ਦੇ ਸਲਾਹਕਾਰ ਹਨ। ਇਕ ਅੰਗਰੇਜੀ ਅਖਬਾਰ ਮੁਤਾਬਕ ਲੋਵਿਲਕੀ ਨੇ ਦਾਅਵਾ ਕੀਤਾ ਹੈ ਕਿ ਇਵਾਂਕਾ ਅਤੇ ਉਸ ਦੇ ਪਤੀ ਨੇ 30 ਨਿਵੇਸ਼ ਫੰਡਾਂ ਤੋਂ ਮਿਲੇ ਧਨ ਨੂੰ ਖੁਲਾਸੇ ਵਿਚ ਸ਼ਾਮਲ ਨਹੀਂ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਦੋਹਾਂ ਨੇ ਹੋਰ ਦੇ ਨਿਵੇਸ਼ ਸਮੂਹਾਂ ਤੋਂ ਮਿਲੇ ਧਨ ਦੀ ਵੀ ਜਾਣਕਾਰੀ ਨਹੀਂ ਦਿੱਤੀ। ਵਕੀਲ ਜੈਫਰੀ ਨੇ ਕਿਹਾ ਕਿ ਕੁਸ਼ਨਰ ਨੇ ਸਾਬਕਾ ਗੁਪਤ ਸਮਝੌਤੇ ਕਾਰਨ ਕਈ ਨਿਵੇਸ਼ ਫੰਡਾਂ ਨੂੰ ਸੰਪੱਤੀ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ। 'ਐਥੀਕਸ ਇਨ ਗਵਰਮੈਂਟ ਐਕਟ' ਦੇ ਤਹਿਤ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੈ। ਮਾਰਚ ਵਿਚ ਵਿੱਤੀ ਐਲਾਨ ਫਾਰਮ ਦਾਖਲ ਕਰਨ ਦੇ ਬਾਅਦ ਵੀ ਕੁਸ਼ਨਰ ਨੇ ਕਈ ਵਾਰੀ ਇਸ ਵਿਚ ਸੋਧ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸੰਪੱਤੀ ਨੂੰ ਸ਼ਾਮਲ ਕਰਨਾ ਅਸਾਵਧਾਨੀ ਕਾਰਨ ਰਹਿ ਗਿਆ। ਇਵਾਂਕਾ ਅਤੇ ਕੁਸ਼ਨਰ 'ਤੇ ਦੇਰੀ ਨਾਲ ਫਾਰਮ ਦਾਖਲ ਕਰਨ ਕਾਰਨ ਜੁਰਮਾਨਾ ਵੀ ਲਗਾਇਆ ਗਿਆ ਸੀ। ਲੋਵਿਲਕੀ ਨੇ ਵਿੱਤੀ ਐਲਾਨ ਨੂੰ ਲੈ ਕੇ ਰਾਸ਼ਟਰਪਤੀ ਟਰੰਪ 'ਤੇ ਵੀ ਮੁਕੱਦਮਾ ਕੀਤਾ ਸੀ।


Related News