ਪਾਕਿਸਤਾਨ ’ਚ ਵੀ ਬੰਗਲਾਦੇਸ਼ ਵਾਂਗ ਤਖਤਾਪਲਟ ਦੀ ਤਿਆਰੀ? ਵਿਦਿਆਰਥੀ ਜਥੇਬੰਦੀ ਨੇ ਦਿੱਤਾ ਅਲਟੀਮੇਟਮ

Sunday, Aug 11, 2024 - 11:56 PM (IST)

ਪਾਕਿਸਤਾਨ ’ਚ ਵੀ ਬੰਗਲਾਦੇਸ਼ ਵਾਂਗ ਤਖਤਾਪਲਟ ਦੀ ਤਿਆਰੀ? ਵਿਦਿਆਰਥੀ ਜਥੇਬੰਦੀ ਨੇ ਦਿੱਤਾ ਅਲਟੀਮੇਟਮ

ਇਸਲਾਮਾਬਾਦ- ਬੰਗਲਾਦੇਸ਼ ’ਚ ਹੋਏ ਭਾਰੀ ਵਿਰੋਧ ਪ੍ਰਦਰਸ਼ਨਾਂ ਅਤੇ ਉੱਥੇ ਹੋਏ ਤਖ਼ਤਾਪਲਟ ਦੀ ਗਵਾਹ ਦੁਨੀਆ ਬਣੀ। ਬੰਗਲਾਦੇਸ਼ ਤੋਂ ਬਾਅਦ ਹੁਣ ਪਾਕਿਸਤਾਨ ’ਚ ਵੀ ਸਰਕਾਰ ਦੇ ਖਿਲਾਫ ਬਗਾਵਤ ਦੀ ਚੰਗਿਆੜੀ ਭੜਕਣ ਦੇ ਕੰਢੇ ’ਤੇ ਹੈ। ਇਸ ਨੂੰ ਲੈ ਕੇ ਸਰਕਾਰ ਨੂੰ ਅਲਟੀਮੇਟਮ ਵੀ ਜਾਰੀ ਕਰ ਦਿੱਤਾ ਗਿਆ ਹੈ।

ਦਰਅਸਲ ਪਾਕਿਸਤਾਨ ਸਟੂਡੈਂਟ ਫੈੱਡਰੇਸ਼ਨ (ਪੀ. ਐੱਸ. ਐੱਫ.) ਨੇ 30 ਅਗਸਤ ਤੱਕ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਵਿਦਿਆਰਥੀ ਜਥੇਬੰਦੀ ਨੇ ਪਾਕਿਸਤਾਨ ਸਰਕਾਰ ਨੂੰ ਅਲਟੀਮੇਟਮ ਵੀ ਜਾਰੀ ਕੀਤਾ। ਵਿਦਿਆਰਥੀਆਂ ਦੀ ਮੰਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਬੇਕਸੂਰ ਹਨ ਅਤੇ ਉਨ੍ਹਾਂ ਨੂੰ ਛੇਤੀ ਹੀ ਜੇਲ ਤੋਂ ਬਾਹਰ ਕੱਢਿਆ ਜਾਵੇ।

ਪੀ. ਐੱਸ. ਐੱਫ. ਦੀ ਇਹ ਮੰਗ ਬੰਗਲਾਦੇਸ਼ ’ਚ ਸ਼ੇਖ ਹਸੀਨਾ ਸਰਕਾਰ ਦੇ ਤਖਤਾਪਲਟ ਤੋਂ ਬਾਅਦ ਸਾਹਮਣੇ ਆਈ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬੰਗਲਾਦੇਸ਼ ਅੰਦੋਲਨ ਤੋਂ ਬਾਅਦ ਹੀ ਪਾਕਿਸਤਾਨੀ ਨੌਜਵਾਨਾਂ ਨੇ ਪ੍ਰੇਰਨਾ ਲਈ ਅਤੇ ਉਹ ਆਪਣੇ ਦੇਸ਼ ਦੀ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਰਾਜ਼ੀ ਹੋਏ ਹਨ।


author

Rakesh

Content Editor

Related News