ਓਲੰਪਿਕ ਸੋਨ ਤਮਗਾ ਜੇਤੂ ਖਿਡਾਰਨ ਸ਼ਾਨ ਜੌਹਨਸਨ ਹੋਈ ਕੋਰੋਨਾ ਦੀ ਸ਼ਿਕਾਰ

Friday, Feb 05, 2021 - 10:51 AM (IST)

ਓਲੰਪਿਕ ਸੋਨ ਤਮਗਾ ਜੇਤੂ ਖਿਡਾਰਨ ਸ਼ਾਨ ਜੌਹਨਸਨ ਹੋਈ ਕੋਰੋਨਾ ਦੀ ਸ਼ਿਕਾਰ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਓਲੰਪਿਕ ਸੋਨ ਤਮਗਾ ਜੇਤੂ ਖਿਡਾਰਨ ਸ਼ਾਨ ਜੌਹਨਸਨ ਕੋਰੋਨਾ ਵਾਇਰਸ ਦਾ ਸ਼ਿਕਾਰ ਬਣ ਗਈ ਹੈ। ਹਾਲ ਹੀ ਵਿਚ ਆਪਣੀ ਗਰਭਵਤੀ ਹੋਣ ਦੀ ਘੋਸ਼ਣਾ ਕਰਨ ਵਾਲੀ ਸ਼ਾਨ ਨੇ ਸੋਸ਼ਲ ਮੀਡੀਆ ਉੱਤੇ ਖੁਲਾਸਾ ਕੀਤਾ ਕਿ ਉਹ ਕੋਰੋਨਾ ਦੀ ਸ਼ਿਕਾਰ ਹੋ ਗਈ ਹੈ।

29 ਸਾਲਾ ਸੇਵਾਮੁਕਤ ਜਿਮਨਾਸਟ ਅਤੇ ਲੇਖਕ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਸਿਰ ਦਰਦ, ਖੰਘ ਅਤੇ ਗਲ਼ੇ ਦੀ ਸੋਜ਼ ਸੀ, ਜਿਸ ਦੇ ਬਾਅਦ ਉਸ ਟੈਸਟ ਹੋਇਆ । ਜੌਹਨਸਨ ਅਤੇ ਉਸ ਦੇ ਪਤੀ ਐਂਡਰਿਊ ਈਸਟ ਦੀ ਇਕ 15 ਮਹੀਨੇ ਦੀ ਬੇਟੀ ਹੈ। ਇਸ ਦੇ ਇਲਾਵਾ ਜੌਹਨਸਨ ਨੇ ਪਿਛਲੇ ਮਹੀਨੇ ਫਿਰ ਗਰਭਵਤੀ ਹੋਣ ਦੀ ਪੁਸ਼ਟੀ ਕੀਤੀ ਸੀ। 

ਇਸ ਸਾਬਕਾ ਜਿਮਨਾਸਟ ਨੂੰ ਗਰਭਵਤੀ ਹੋਣ ਦੇ ਕੁਝ ਦਿਨਾਂ ਬਾਅਦ ਕੋਰੋਨਾ ਨਾਲ ਪੀੜਤ ਹੋਣ 'ਤੇ ਆਪਣੇ ਪਰਿਵਾਰ ਕੋਲੋਂ ਇਕਾਂਤਵਾਸ ਲਈ ਅਲੱਗ ਹੋਣਾ ਪਿਆ ਹੈ। ਗਰਭਵਤੀ ਮਹਿਲਾਵਾਂ ਦੇ ਸੰਬੰਧ ਵਿੱਚ2020 ਦੀ ਇਕ ਸੀ. ਡੀ. ਸੀ. ਅਨੁਸਾਰ ਗਰਭਵਤੀ ਔਰਤਾਂ ਨੂੰ ਬਾਕੀ ਔਰਤਾਂ ਦੀ ਤੁਲਨਾ ਵਿਚ ਇਸ ਗੰਭੀਰ ਬੀਮਾਰੀ ਦਾ ਵੱਧ ਖ਼ਤਰਾ ਹੋ ਸਕਦਾ ਹੈ। ਜਦਕਿ ਹੁਣ ਇਨ੍ਹਾਂ ਦੇ ਸੰਬੰਧ ਵਿਚ ਟੀਕਿਆਂ ਦੇ ਅਧਿਐਨ ਕੀਤੇ ਜਾ ਰਹੇ ਹਨ। ਸ਼ਾਨ ਜੌਹਨਸਨ ਨੇ ਸਾਲ 2008 ਵਿਚ ਬੀਜਿੰਗ ਓਲੰਪਿਕ ਵਿਚ ਸੰਯੁਕਤ ਰਾਜ ਦੀ ਮਹਿਲਾ ਜਿਮਨਾਸਟਿਕ ਟੀਮ ਲਈ ਇਕ ਸੋਨੇ ਅਤੇ ਤਿੰਨ ਚਾਂਦੀ ਦੇ ਤਗਮੇ ਜਿੱਤੇ ਸਨ ਅਤੇ ਸ਼ਾਨ  2012 ਵਿਚ ਰਿਟਾਇਰ ਹੋ ਗਈ ਸੀ।


author

Lalita Mam

Content Editor

Related News